NEET Paper Leak:ਨੀਟ ਯੂਜੀ ਪੇਪਰ ਲੀਕ ਮਾਮਲਾ: ਸੀਬੀਆਈ ਵੱਲੋਂ ਪੰਜਵੀਂ ਸਪਲੀਮੈਂਟਰੀ ਚਾਰਜਸ਼ੀਟ ਦਾਇਰ
ਚਾਰਜਸ਼ੀਟ ਵਿੱਚ ਮੁਲਜ਼ਮਾਂ ਦੀ ਗਿਣਤੀ 45 ਹੋਈ
Advertisement
ਨਵੀਂ ਦਿੱਲੀ, 22 ਨਵੰਬਰ
NEET Paper: ਸੀਬੀਆਈ ਨੇ ਨੀਟ ਯੂਜੀ ਪ੍ਰੀਖਿਆ ਪੇਪਰ ਲੀਕ ਮਾਮਲੇ ਵਿੱਚ ਅੱਜ ਪੰਜ ਮੁਲਜ਼ਮਾਂ ਖ਼ਿਲਾਫ਼ ਪੰਜਵੀਂ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਇਨ੍ਹਾਂ ਪੰਜਾਂ ਵਿੱਚ ਗਰੋਹ ਦਾ ਮੁੱਖ ਮੈਂਬਰ ਅਮਿਤ ਕੁਮਾਰ ਸਿੰਘ ਵੀ ਸ਼ਾਮਲ ਹੈ, ਜਿਸ ਨੇ ਕਥਿਤ ਤੌਰ ’ਤੇ ਪੇਪਰ ਲੀਕ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਪਟਨਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਦਾਇਰ ਚਾਰਜਸ਼ੀਟ ’ਚ ਏਜੰਸੀ ਨੇ ਦੋਸ਼ ਲਾਇਆ ਕਿ ਅਮਿਤ ਪੇਪਰ ਲੀਕ ਕਰਨ ਦਾ ਮੁੱਖ ਮੁਲਜ਼ਮ ਸੀ ਅਤੇ ਸੁਦੀਪ ਕੁਮਾਰ, ਯੁਵਰਾਜ ਕੁਮਾਰ, ਅਭਿਮੰਨਿਊ ਪਟੇਲ ਅਤੇ ਪਟਨਾ ਦੇ ਅਮਿਤ ਕੁਮਾਰ ਨੇ ਲੀਕ ਹੋਏ ਪੇਪਰ ਅੱਗੇ ਵੰਡਣ ਵਿੱਚ ਉਸ ਦੀ ਮਦਦ ਕੀਤੀ ਸੀ। ਸੀਬੀਆਈ ਦੇ ਬੁਲਾਰੇ ਨੇ ਕਿਹਾ ਕਿ ਇਸ ਮਾਮਲੇ ’ਚ ਚਾਰਜਸ਼ੀਟ ਕੀਤੇ ਗਏ ਕੁੱਲ ਮੁਲਜ਼ਮਾਂ ਦੀ ਗਿਣਤੀ 45 ਹੋ ਗਈ ਹੈ ਅਤੇ ਇਹ ਸਾਰੇ ਨਿਆਂਇਕ ਹਿਰਾਸਤ ਵਿੱਚ ਹਨ।
Advertisement
Advertisement
×