ਐੱਨ ਡੀ ਏ ਰਿਕਾਰਡ ਤੋੜੇਗਾ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬਿਹਾਰ ਵਾਸੀਆਂ ਨੇ ਯਕੀਨੀ ਮਨ ਬਣਾ ਲਿਆ ਹੈ ਕਿ ਕੌਮੀ ਜਮਹੂਰੀ ਗੱਠਜੋੜ (ਐੱਨ ਡੀ ਏ) ਮੌਜੂਦਾ ਵਿਧਾਨ ਸਭਾ ਚੋਣਾਂ ਵਿੱਚ ਪਿਛਲੇ 20 ਸਾਲਾਂ ਦੀਆਂ ਆਪਣੀਆਂ ਜਿੱਤਾਂ ਦੇ ਰਿਕਾਰਡ ਤੋੜੇ ਅਤੇ ਸੂਬੇ ਵਿੱਚ ‘ਜੰਗਲ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬਿਹਾਰ ਵਾਸੀਆਂ ਨੇ ਯਕੀਨੀ ਮਨ ਬਣਾ ਲਿਆ ਹੈ ਕਿ ਕੌਮੀ ਜਮਹੂਰੀ ਗੱਠਜੋੜ (ਐੱਨ ਡੀ ਏ) ਮੌਜੂਦਾ ਵਿਧਾਨ ਸਭਾ ਚੋਣਾਂ ਵਿੱਚ ਪਿਛਲੇ 20 ਸਾਲਾਂ ਦੀਆਂ ਆਪਣੀਆਂ ਜਿੱਤਾਂ ਦੇ ਰਿਕਾਰਡ ਤੋੜੇ ਅਤੇ ਸੂਬੇ ਵਿੱਚ ‘ਜੰਗਲ ਰਾਜ’ ਵਾਪਸ ਨਾ ਆਵੇ। ਉਨ੍ਹਾਂ ‘ਨਮੋ ਐਪ’ ਰਾਹੀਂ ਬਿਹਾਰ ਵਿੱਚ ਭਾਜਪਾ-ਐੱਨ ਡੀ ਏ ਦੀਆਂ ਮਹਿਲਾ ਵਰਕਰਾਂ ਨੂੰ ਸੰਬੋਧਨ ਕੀਤਾ। ਸ੍ਰੀ ਮੋਦੀ ਨੇ ਕਿਹਾ ਕਿ ਬਿਹਾਰ ਵਿੱਚ ‘ਜੰਗਲ ਰਾਜ’ ਲਿਆਉਣ ਵਾਲਿਆਂ ਨੂੰ ਅਗਲੀਆਂ ਚੋਣਾਂ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਹਾਰ ਦਾ ਸਾਹਮਣਾ ਕਰਨਾ ਪਵੇਗਾ। ਕਾਂਗਰਸ ਨੇਤਾ ਰਾਹੁਲ ਗਾਂਧੀ ਤੇ ਰਾਸ਼ਟਰੀ ਜਨਤਾ ਦਲ (ਆਰ ਜੇ ਡੀ) ਦੇ ਨੇਤਾ ਤੇਜਸਵੀ ਯਾਦਵ ’ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਿਹਾ ਕਿ ਦੋਵੇਂ ‘ਰਾਜਕੁਮਾਰ’ ਪੂਰੇ ਸੂਬੇ ਵਿੱਚ ਘੁੰਮ ਰਹੇ ਹਨ ਤੇ ਦਿੱਲੀ ਵਾਲੇ ਨੇ ਤਾਂ ‘ਛਠੀ ਮਈਆ’ ਦਾ ਅਪਮਾਨ ਵੀ ਕੀਤਾ ਹੈ। ਉਨ੍ਹਾਂ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਵੱਡੇ ਪੱਧਰ ’ਤੇ ਵੋਟਾਂ ਪਾਉਣ ਤਾਂ ਜੋ ਐੱਨ ਡੀ ਏ ਦੀ ਭਾਰੀ ਜਿੱਤ ਯਕੀਨੀ ਬਣੇ। -ਪੀਟੀਆਈ
ਖੜਗੇ ਵੱਲੋਂ ਐੱਨ ਡੀ ਏ ’ਤੇ ਪਲਟਵਾਰ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬਿਹਾਰ ਵਿੱਚ ਔਰਤਾਂ ਦੀ ਸੁਰੱਖਿਆ ਸਥਿਤੀ ਨੂੰ ਲੈ ਕੇ ਭਾਜਪਾ-ਜਨਤਾ ਦਲ (ਯੂ) ’ਤੇ ਸ਼ਬਦੀ ਹਮਲਾ ਬੋਲਦਿਆਂ ਦੋਸ਼ ਲਾਇਆ ਕਿ ਐੱਨ ਡੀ ਏ ਸ਼ਾਸਨ ਦੌਰਾਨ ਔਰਤਾਂ ਖ਼ਿਲਾਫ਼ ਅਪਰਾਧ ਬੇਤਹਾਸ਼ਾ ਵਧੇ ਹਨ। ‘ਇੰਡੀਆ’ ਗੱਠਜੋੜ ਔਰਤਾਂ ਦੇ ਸ਼ਕਤੀਕਰਨ ਅਤੇ ਆਰਥਿਕ ਉੱਨਤੀ ਲਈ ਪੂਰਾ ਤਰ੍ਹਾਂ ਵਚਨਬੱਧ ਹੈ।

