DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

NDA meet adopts resolution praising armed forces, PM Modi : ਐੱਨਡੀਏ ਦੀ ਮੀਟਿੰਗ ’ਚ ਸੈਨਾਵਾਂ ਤੇ ਪ੍ਰਧਾਨ ਮੰਤਰੀ ਦੀ ਸ਼ਲਾਘਾ ਦਾ ਮਤਾ ਪਾਸ

ਐੱਨਡੀਏ ਦੇ ਮੁੱਖ ਮੰਤਰੀਆਂ ਤੇ ਉਪ ਮੁੱਖ ਮੰਤਰੀਆਂ ਦੀ ਮੀਟਿੰਗ ’ਚ ਅਪਰੇਸ਼ਨ ਸਿੰਧੂਰ, ਜਾਤੀ ਜਨਗਣਨਾ ਤੇ ਹੋਰ ਮੁੁੱਦਿਆਂ ’ਤੇ ਚਰਚਾ
  • fb
  • twitter
  • whatsapp
  • whatsapp
Advertisement
ਨਵੀਂ ਦਿੱਲੀ, 25 ਮਈ

ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਦੇ ਮੁੱਖ ਮੰਤਰੀਆਂ ਅਤੇ ਉਪ ਮੁੱਖ ਮੰਤਰੀਆਂ (NDA chief ministers and deputy CMs) ਦੀ ਮੀਟਿੰਗ ਵਿੱਚ ਹਥਿਆਰਬੰਦ ਸੈਨਾਵਾਂ ਦੀ ਬਹਾਦਰੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦਲੇਰੀ ਭਰੀ ਅਗਵਾਈ ਦੀ ਸ਼ਲਾਘਾ ਵਾਲਾ ਮਤਾ ਪਾਸ ਕੀਤਾ ਗਿਆ। 

ਸੂਤਰਾਂ ਨੇ ਦੱਸਿਆ ਕਿ ਸ਼ਿਵ ਸੈਨਾ ਨੇਤਾ ਅਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ Eknath Shinde ਵੱਲੋਂ ਪੇਸ਼ ਮਤੇ ਵਿੱਚ ਕਿਹਾ ਗਿਆ ਕਿ ‘ਅਪਰੇਸ਼ਨ ਸਿੰਧੂਰ’ Operation Sindoor ਨਾਲ ਭਾਰਤੀਆਂ ਦਾ ਆਤਮਵਿਸ਼ਵਾਸ ਵਧਿਆ ਹੈ। ਮਤੇ ਵਿੱਚ ਮੋਦੀ ਦੀ ਅਗਵਾਈ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਗਿਆ ਕਿ ਉਨ੍ਹਾਂ ਨੇ ਹਥਿਆਰਬੰਦ ਬਲਾਂ ਦਾ ਹਮੇਸ਼ਾ ਸਮਰਥਨ ਕੀਤਾ ਹੈ ਅਤੇ ‘ਅਪਰੇਸ਼ਨ ਸਿੰਧੂਰ’ ਨੇ ਦਹਿਸ਼ਤਗਰਦਾਂ  ਅਤੇ ਉਨ੍ਹਾਂ ਦੀ ਪੁਸ਼ਤ-ਪਨਾਹੀ ਕਰਨ ਵਾਲਿਆਂ ਨੂੰ ਢੁੱਕਵਾਂ ਜਵਾਬ ਦਿੱਤਾ ਹੈ।
Haryana Chief Minister Nayab Singh Saini, Uttarakhand Chief Minister Pushkar Singh Dhami, Arunachal Pradesh Chief Minister Pema Khandu, Uttar Pradesh Deputy Chief Minister Brajesh Pathak, and others during the National Democratic Alliance Chief Ministers and Deputy Chief Ministers meeting in New Delhi on Sunday. (ANI Photo)
ਐੱਨਡੀਏ ਦੇ ਮੁੱਖ ਮੰਤਰੀਆਂ ਅਤੇ ਉਪ ਮੁੱਖ ਮੰਤਰੀਆਂ ਦੀ ਇੱਕ ਰੋਜ਼ਾ ਮੀਟਿੰਗ ’ਚ ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ ਕੇਂਦਰੀ ਮੰਤਰੀ ਅਮਿਤ ਸ਼ਾਹ, ਰਾਜਨਾਥ ਸਿੰਘ ਅਤੇ ਜੇਪੀ ਨੱਢਾ ਵੀ ਸ਼ਾਮਲ ਹੋਏ। ਮੀਟਿੰਗ ਵਿੱਚ ਲਗਭਗ 19 ਮੁੱਖ ਮੰਤਰੀ ਅਤੇ ਕਈ ਉਪ ਮੁੱਖ ਮੰਤਰੀ ਮੌਜੂਦ ਸਨ। 
ਇਹ ਮੀਟਿੰਗ ਕਰਵਾਉਣ ਵਾਲੀ ਭਾਜਪਾ ਨੇ ਕਿਹਾ ਕਿ ‘ਅਪਰੇਸ਼ਨ ਸਿੰਧੂਰ’, ਜਾਤੀ-ਅਧਾਰਤ ਜਨਗਣਨਾ, ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦੀ ਪਹਿਲੀ ਵਰ੍ਹੇਗੰਢ ਅਤੇ ਸੁਸ਼ਾਸਨ ਦੇ ਮੁੱਦੇ ਮੀਟਿੰਗ ਦੇ ਏਜੰਡੇ ’ਤੇ ਸਨ। ਇਸ ਮੀਟਿੰਗ ’ਚ ਵੱਖ-ਵੱਖ ਐੱਨਡੀਏ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਆਪਣੇ ਰਾਜਾਂ ਦੀਆਂ ਪ੍ਰਮੁੱਖ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ। ਮੀਟਿੰਗ ਦੌਰਾਨ 22 ਅਪਰੈਲ ਨੂੰ ਪਹਿਲਗਾਮ ਦਹਿਸ਼ਤੀ ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ। -ਪੀਟੀਆਈ

Advertisement

Advertisement
×