ਐੱਨਸੀਬੀ ਵੱਲੋਂ ਵੱਡੇ ਨਸ਼ਾ ਤਸਕਰ ਰੈਕੇਟ ਦਾ ਪਰਦਾਫਾਸ਼; 547 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ, 15 ਗ੍ਰਿਫ਼ਤਾਰ
Major drug cartel busted after 4-month long op; 15 held, Rs 547 CR drug seized
ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 2 ਮਈ
ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਚਾਰ ਮਹੀਨਿਆਂ ਦੇ ਆਪ੍ਰੇਸ਼ਨ ਵਿੱਚ 547 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ ਅਤੇ 15 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਇਨ੍ਹਾਂ ਗ੍ਰਿਫ਼ਤਾਰੀਆਂ ਨਾਲ ਐੱਨਸੀਬੀ ਨੇ ਪੰਜਾਬ, ਉਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿੱਚ ਇੱਕ ਵੱਡੇ ਡਰੱਗ ਡਾਇਵਰਸ਼ਨ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਬਿਊਰੋ ਨੇੇ 1.42 ਕਰੋੜ ਤੋਂ ਵੱਧ ਟ੍ਰਾਮਾਡੋਲ ਅਤੇ ਅਲਪ੍ਰਾਜ਼ੋਲਮ (Tramadol and Alprazolam) ਗੋਲੀਆਂ, 2.9 ਕਿਲੋਗ੍ਰਾਮ ਟ੍ਰਾਮਾਡੋਲ ਪਾਊਡਰ, ਅਤੇ ਕੋਡੀਨ-ਅਧਾਰਤ (Codeine based) ਖੰਘ ਦੇ ਸਿਰਪ ਦੀਆਂ 9 ਲੱਖ ਤੋਂ ਵੱਧ ਬੋਤਲਾਂ ਜ਼ਬਤ ਕੀਤੀਆਂ ਹਨ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, ‘‘NCB ਦੀ ਅੰਮ੍ਰਿਤਸਰ ਜ਼ੋਨਲ ਯੂਨਿਟ ਨੇ 4 ਰਾਜਾਂ ਵਿੱਚ 4 ਮਹੀਨੇ ਦੇ ਆਪ੍ਰੇਸ਼ਨ ਦੌਰਾਨ ਇੱਕ ਡਰੱਗ ਡਾਇਵਰਸ਼ਨ ਰੈਕੇਟ ਨੂੰ ਖਤਮ ਕਰਕੇ 547 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਅਤੇ 15 ਨੂੰ ਗ੍ਰਿਫਤਾਰ ਕੀਤਾ ਹੈ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦ੍ਰਿਸ਼ਟੀਕੋਣ ਹੇਠ ਇੱਕ ਨਸ਼ਾ ਮੁਕਤ ਭਾਰਤ ਬਣਾਉਣ ਵੱਲ ਇੱਕ ਵੱਡੀ ਪੇਸ਼ਕਦਮੀ ਹੈ। ਟੀਮ NCB ਨੂੰ ਵਧਾਈਆਂ।’’