NC MP meets Hurriyat chief ਨੈਸ਼ਨਲ ਕਾਨਫਰੰਸ ਦੇ ਸੰਸਦ ਮੈਂਬਰ ਰੁਹੁੱਲ੍ਹਾ ਮਹਿਦੀ ਵੱਲੋਂ ਹੂਰੀਅਤ ਆਗੂ ਮੀਰਵਾਇਜ਼ ਉਮਰ ਫ਼ਾਰੂਕ ਨਾਲ ਮੁਲਾਕਾਤ
ਸ੍ਰੀਨਗਰ, 29 ਜਨਵਰੀ
ਨੈਸ਼ਨਲ ਕਾਨਫਰੰਸ ਦੇ ਸੰਸਦ ਮੈਂਬਰ ਆਗਾ ਸੱਯਦ ਰੁਹੁੱਲ੍ਹਾ ਮਹਿਦੀ ਨੇ ਅੱਜ ਦਿੱਲੀ ਵਿਚ ਵੱਖਵਾਦੀ ਆਗੂ ਤੇ ਹੂਰੀਅਤ ਕਾਨਫਰੰਸ ਆਗੂ ਮੀਰਵਾਇਜ਼ ਉਮਰ ਫ਼ਾਰੂਕ ਨਾਲ ਬੈਠਕ ਕੀਤੀ। ਇਸ ਦੌਰਾਨ ਦੋਵਾਂ ਆਗੂਆਂ ਨੇੜਲੇ ਸੂਤਰਾਂ ਨੇ ਕਿਹਾ ਕਿ ਮਹਿਦੀ ਤੇ ਫ਼ਾਰੂਕ ਨੇ ਜੰਮੂ ਕਸ਼ਮੀਰ ਅਤੇ ਦੇਸ਼ ਵਿਚ ਮੁਸਲਿਮ ਭਾਈਚਾਰੇ ਨਾਲ ਜੁੜੇ ਮਸਲਿਆਂ ’ਤੇ ਚਰਚਾ ਕੀਤੀ। ਮੀਰਵਾਇਜ਼ 24 ਜਨਵਰੀ ਨੂੰ ਵਕਫ਼ ਬਿੱਲ ਬਾਰੇ ਸਾਂਝੀ ਸੰਸਦੀ ਕਮੇਟੀ ਨਾਲ ਬੈਠਕ ਮਗਰੋਂ ਦਿੱਲੀ ਵਿਚ ਹੀ ਹਨ। ਸੂਤਰਾਂ ਨੇ ਕਿਹਾ ਕਿ ਦੋਵੇਂ ਸਿਆਸੀ ਆਗੂ ਇਕ ਦੂਜੇ ਨਾਲੋਂ ਵੱਖਰੀ ਵਿਚਾਰਧਾਰਾ ਵਾਲੇ ਸਿਆਸੀ ਤਾਣੇ-ਬਾਣੇ ਨਾਲ ਜੁੜੇ ਹਨ। ਦੋਵਾਂ ਆਗੂਆਂ ਨੇ ਇਕ ਘੰਟੇ ਤੋਂ ਵੱਧ ਸਮਾਂ ਮੀਟਿੰਗ ਕੀਤੀ ਤੇ ਇਸ ਦੌਰਾਨ ਉਨ੍ਹਾਂ ਧਾਰਾ 370 ਮਨਸੂਖ਼ ਕੀਤੇ ਜਾਣ ਮਗਰੋਂ ਜੰਮੂ ਕਸ਼ਮੀਰ ਦੇੇ ਹਾਲਾਤ, ਰਾਜ ਦੇ ਦਰਜੇ ਦੀ ਬਹਾਲੀ ਤੇ ਸਿਆਸੀ ਕੈਦੀਆਂ ਦੀ ਰਿਹਾਈ ਸਣੇ ਵੱਖ ਵੱਖ ਮੁੱਦਿਆਂ ’ਤੇ ਚਰਚਾ ਕੀਤੀ। ਸੂਤਰਾਂ ਨੇ ਕਿਹਾ, ‘‘ਦੋਵਾਂ ਆਗੂਆਂ ਨੇ ਵਕਫ਼ ਸੋਧ ਬਿੱਲ, ਦੇਸ਼ ਵਿਚ ਮੁਸਲਿਮ ਭਾਈਚਾਰੇ ਦੀ ਦੁਰਦਸ਼ਾ, 5 ਅਗਸਤ 2019 ਮਗਰੋਂ ਕਸ਼ਮੀਰ ਦੀ ਹਾਲਤ ਤੇ ਕਈ ਹੋਰ ਮੁੱਦਿਆਂ ’ਤੇ ਚਰਚਾ ਕੀਤੀ।’’ ਪੀਟੀਆਈ