NAXAL-ENCOUNTER: ਛੱਤੀਸਗੜ੍ਹ: ਸੁਕਮਾ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਮਹਿਲਾ ਸਣੇ ਦੋ ਨਕਸਲੀ ਹਲਾਕ
Chhattisgarh: Two Naxalites killed in encounter in Sukma: ਸੁਰੱਖਿਆ ਬਲਾਂ ਵੱਲੋਂ ਤਲਾਸ਼ੀ ਮੁਹਿੰਮ ਜਾਰੀ
Advertisement
ਸੁਕਮਾ, 1 ਮਾਰਚ
ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿੱਚ ਅੱਜ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਇੱਕ ਮਹਿਲਾ ਸਣੇ ਦੋ ਨਕਸਲੀ ਮਾਰੇ ਗਏ। ਪੁਲੀਸ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਮੁੱਖ ਮੰਤਰੀ ਵਿਸ਼ਨੂਦੇਓ ਸਾਏ ਨੇ ਕਿਹਾ ਕਿ ਬਸਤਰ ਰੇਂਜ ਵਿੱਚ ਪਿਛਲੇ 60 ਦਿਨਾਂ ’ਚ 67 ਕੱਟੜ Naxalites ਮਾਰੇ ਗਏ ਹਨ।
ਸੁਕਮਾ ਦੇ ਐੱਸਪੀ ਕਿਰਨ ਚਵਾਨ ਨੇ ਕਿਹਾ ਕਿ ਇਹ ਮੁਕਾਬਲਾ ਕਿਸਟਾਰਾਮ ਥਾਣੇ ਅਧੀਨ ਪੈਂਦੇੇ ਗੁੰਡਰਾਜਗੁਦੇਮ ਪਿੰਡ ਦੇ ਜੰਗਲਾਂ ’ਚ ਸਵੇਰੇ 9 ਵਜੇ ਸ਼ੁਰੂ ਹੋਇਆ ਜਦੋਂ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਨੇ ਨਕਸਲ ਵਿਰੋਧੀ ਮੁਹਿੰਮ ਵਿੱਢੀ ਹੋਈ ਸੀ।
ਐੱਸਪੀ ਨੇ ਕਿਹਾ ਕਿ ਕਿਸਟਾਰਾਮ ਇਲਾਕੇ ਵਿੱਚ ਨਕਸਲੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਮਗਰੋਂ ਸ਼ੁੱਕਰਵਾਰ ਨੂੰ ਸੁਕਮਾ ਜ਼ਿਲ੍ਹਾ ਰਿਜ਼ਰਵ ਗਾਰਡ (DRG) ਅਤੇ ਕੇਂਦਰੀ ਰਿਜ਼ਰਵ ਪੁਲੀਸ ਬਲ (ਸੀਆਰਪੀਐੱਫ) ਦੀ ਕੋਬਰਾ ਬਟਾਲੀਅਨ (CoBRA Btallioon: Commando Battalion for Resolute Action-an elite unit of CRPF) ਦੀ ਇਕ ਸਾਂਝੀ ਟੀਮ ਨਕਸਲ ਵਿਰੋਧੀ ਮੁਹਿੰਮ ਲਈ ਭੇਜੀ ਗਈ ਸੀ। ਤਲਾਸ਼ੀ ਮੁਹਿੰਮ ਦੌਰਾਨ ਨਕਸਲੀਆਂ ਨੇ ਸੁਰੱਖਿਆ ਬਲਾਂ ਦੀ ਟੀਮ ’ਤੇ ਫਾਇਰਿੰਗ ਸ਼ੁਰੂ ਦਿੱਤੀ, ਜਿਸ ਮਗਰੋਂ ਸੁੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ। ਉਨ੍ਹਾਂ ਕਿਹਾ ਕਿ ਗੋਲੀਬਾਰੀ ਰੁਕਣ ਮਗਰੋਂ ਮੌਕੇ ਤੋਂ ਇੱਕ ਵਰਦੀਧਾਰੀ ਔਰਤ ਸਣੇ ਦੋ ਨਕਸਲੀਆਂ ਦੀਆਂ ਲਾਸ਼ਾਂ ਮਿਲੀਆਂ। ਐੱਸਪੀ ਮੁਤਾਬਕ ਮੌਕੇ ਤੋਂ ਖੂਨ ਦੇ ਨਿਸ਼ਾਨ ਵੀ ਮਿਲੇ ਜਿਨ੍ਹਾਂ ਤੋਂ ਸੰਕੇਤ ਮਿਲਦੇ ਹਨ ਕਿ ਮੁਕਾਬਲੇ ’ਚ ਕਈ ਹੋਰ ਨਕਸਲੀ ਜਾਂ ਤਾਂ ਮਾਰੇ ਗਏ ਹਨ ਜਾਂ ਜ਼ਖਮੀ ਹੋਏ ਹਨ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਵੱਲੋਂ ਇਲਾਕੇ ਤਲਾਸ਼ੀ ਮੁਹਿੰਮ ਜਾਰੀ ਹੈ। -ਪੀਟੀਆਈ
Advertisement
Advertisement
×