ਜਲ ਸੈਨਾ ਸਿਰਫ ਸਮੁੰਦਰੀ ਸੁਰੱਖਿਆ ਹੀ ਨਹੀਂ ਸਗੋਂ ਆਰਥਿਕ ਸੁਰੱਖਿਆ ਦਾ ਵੀ ਥੰਮ੍ਹ: ਰਾਜਨਾਥ ਸਿੰਘ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਜਲ ਸੈਨਾ ਦੀ ਭੂਮਿਕਾ ਸਿਰਫ ਸਮੁੰਦਰ ਦੀ ਸੁਰੱਖਿਆ ਤੱਕ ਸੀਮਤ ਨਹੀਂ, ਸਗੋਂ ਇਹ ਆਰਥਿਕ ਸੁਰੱਖਿਆ ਦਾ ਵੀ ਮੁੱਖ ਥੰਮ੍ਹ ਹੈ ਕਿਉਂਕਿ ਭਾਰਤ ਦੀਆਂ ਊਰਜਾ ਲੋੜਾਂ ਜਿਵੇਂ ਕਿ ਤੇਲ ਅਤੇ ਕੁਦਰਤੀ ਗੈਸ, ਖੇਤਰ ਦੀ ਸੁਰੱਖਿਆ 'ਤੇ ਬਹੁਤ ਹੱਦ ਤੱਕ ਨਿਰਭਰ ਕਰਦੀਆਂ ਹਨ।
Defence Minister Rajnath Singh ਨੇ ਕਿਹਾ ਕਿ ਦੇਸ਼ ਨੇ ‘ਆਪਰੇਸ਼ਨ ਸਿੰਧੂਰ’ ਰਾਹੀਂ ਪਾਕਿਸਤਾਨ ਵਿੱਚ ਅਤਿਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ, ਇੱਕ ਪ੍ਰਭਾਵਸ਼ਾਲੀ ਅਤੇ ਸਟੀਕ ਜਵਾਬ ਦਿੱਤਾ ਹੈ।
ਪੂਰਬੀ ਨੇਵੀ ਕਮਾਂਡ ਵਿਖੇ ਦੋ ਜੰਗੀ ਬੇੜਿਆਂ ਆਈਐਨਐਸ ਉਦੈਗਿਰੀ ਅਤੇ ਆਈਐਨਐਸ ਹਿਮਗਿਰੀ multi-mission stealth frigates, INS Udaygiri and INS Himgiri ਨੂੰ ਸੈਨਾ ਵਿੱਚ ਸ਼ਾਮਲ ਕਰਨ ਤੋਂ ਬਾਅਦ ਸਿੰਘ ਨੇ ਕਿਹਾ ਕਿ ਭਾਰਤ ਕਦੇ ਵੀ ਪਹਿਲ ਕਰਨ ਵਿੱਚ ਵਿਸ਼ਵਾਸ ਨਹੀਂ ਕਰਦਾ ਅਤੇ ਸਾਰੀ ਦੁਨੀਆ ਜਾਣਦੀ ਹੈ ਕਿ ਇਸ ਨੇ ਪਹਿਲਾਂ ਕਦੇ ਵੀ ਕਿਸੇ ਦੇਸ਼ ’ਤੇ ਹਮਲਾ ਨਹੀਂ ਕੀਤਾ। ਹਾਲਾਂਕਿ ਜਦੋਂ ਇਸ ਦੀ ਸੁਰੱਖਿਆ ’ਤੇ ਹਮਲਾ ਹੁੰਦਾ ਹੈ ਤਾਂ ਭਾਰਤ ਜਾਣਦਾ ਹੈ ਕਿ ਇਸ ਦਾ ਜਵਾਬ ਕਿਵੇਂ ਦੇਣਾ ਹੈ।
ਰੱਖਿਆ ਮੰਤਰੀ ਨੇ ਕਿਹਾ, “ਇੱਥੋਂ ਦੀ ਭੂ-ਰਣਨੀਤਕ ਸਥਿਤੀ ਅਜਿਹੀ ਹੈ ਕਿ ਇਹ ਸਾਡੇ ਆਰਥਿਕ ਵਿਕਾਸ ਨੂੰ ਸਿੱਧੇ ਤੌਰ ’ਤੇ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦੀ ਹੈ। ਸਾਡੀਆਂ ਊਰਜਾ ਲੋੜਾਂ, ਤੇਲ, ਕੁਦਰਤੀ ਗੈਸ, ਸਭ ਕੁਝ ਇਸ ਖੇਤਰ ਦੀ ਸੁਰੱਖਿਆ ’ਤੇ ਬਹੁਤ ਹੱਦ ਤੱਕ ਨਿਰਭਰ ਕਰਦਾ ਹੈ। ਇਸ ਲਈ ਨੇਵੀ ਦੀ ਭੂਮਿਕਾ ਸਿਰਫ ਸਮੁੰਦਰ ਦੀ ਸੁਰੱਖਿਆ ਤੱਕ ਸੀਮਤ ਨਹੀਂ, ਸਗੋਂ ਇਹ ਸਾਡੀ ਰਾਸ਼ਟਰੀ ਆਰਥਿਕ ਸੁਰੱਖਿਆ ਦਾ ਵੀ ਮੁੱਖ ਥੰਮ੍ਹ ਹੈ।”
ਉਨ੍ਹਾਂ ਕਿਹਾ ਕਿ ਦੋ ਨਵੇਂ ਬੇੜੇ ਆਈਐਨਐਸ ਉਦੈਗਿਰੀ ਅਤੇ ਆਈਐਨਐਸ ਹਿਮਗਿਰੀ ਜਲ ਸੈਨਾ ’ਚ ਸ਼ਾਮਲ ਹੋਣ ਨਾਲ ਭਾਰਤੀ ਜਲ ਸੈਨਾ ਦੀ ਤਾਕਤ, ਪਹੁੰਚ ਅਤੇ ਸਹਿਣਸ਼ੀਲਤਾ ਵਿੱਚ ਕਾਫੀ ਇਜ਼ਾਫਾ ਹੋਵੇਗਾ। ਭਾਰਤੀ ਨੇਵੀ ਨਾ ਸਿਰਫ ਸਮੁੰਦਰੀ ਤੱਟਾਂ ਦੀ ਰਾਖੀ ਕਰਦੀ ਹੈ ਸਗੋਂ ਹਿੰਦ ਮਹਾਸਾਗਰ ਖੇਤਰ ਵਿੱਚ ਸ਼ਾਂਤੀ ਨੂੰ ਵੀ ਕਾਇਮ ਰੱਖਦੀ ਹੈ।
ਆਪਰੇਸ਼ਨ ਸਿੰਧੂਰ ਨੁੂੰ ਲੈ ਕੇ ਵੀ ਉਨ੍ਹਾਂ ਕਿਹਾ ਕਿ ਆਪਰੇਸ਼ਨ ਸਿੰਧੂਰ ਖਤਮ ਨਹੀਂ ਹੋਇਆ, ਇਹ ਸਿਰਫ ਰੁਕਿਆ ਹੋਇਆ ਹੈ।