ਨਵੀ ਮੁੰਬਈ ਕੌਮਾਂਤਰੀ ਏਅਰਪੋਰਟ ਨੂੰ DGCA ਵੱਲੋਂ ਏਅਰਡ੍ਰੋਮ ਲਾਇਸੈਂਸ ਮਿਲਿਆ
ਏਅਰਪੋਰਟ ਦੀ ਸ਼ੁਰੂਆਤ ਅਕਤੂਬਰ ਵਿੱਚ ਹੋਣ ਦੀ ਸੰਭਾਵਨਾ
Advertisement
ਨਵੀ ਮੁੰਬਈ ਕੌਮਾਂਚਰੀ ਏਅਰਪੋਰਟ (NMIA) ਨੂੰ ਹਵਾਈ ਸੁਰੱਖਿਆ ਰੈਗੂਲੇਟਰੀ ਸੰਸਥਾ DGCA ਵੱਲੋਂ ਏਅਰਡ੍ਰੋਮ ਲਾਇਸੈਂਸ ਮਿਲ ਗਿਆ ਹੈ। ਇਹ ਲਾਇਸੈਂਸ ਮਿਲਣਾ ਏਅਰਪੋਰਟ ਦੀ ਸ਼ੁਰੂਆਤ ਕਰਨ ਲਈ ਬਹੁਤ ਜ਼ਰੂਰੀ ਕਦਮ ਸੀ।
ਇਹ ਨਵਾਂ ਏਅਰਪੋਰਟ ਮੁੰਬਈ ਮੈਟਰੋਪੋਲੀਟਨ ਇਲਾਕੇ ਵਿੱਚ ਹੋਵੇਗਾ, ਜਿਸ ਨੂੰ ਅਡਾਨੀ ਗਰੁੱਪ ਅਤੇ ਮਹਾਰਾਸ਼ਟਰ ਸਰਕਾਰ ਦੀ ਟਾਊਨ ਡਿਵੈਲਪਮੈਂਟ ਐਜੰਸੀ CIDCO ਮਿਲ ਕੇ ਤਿਆਰ ਕਰ ਰਹੇ ਹਨ। ਇਹ ਪ੍ਰੋਜੈਕਟ ਪੰਜ ਹਿੱਸਿਆਂ ਵਿੱਚ ਬਣੇਗਾ।
Advertisement
ਪਹਿਲੇ ਹਿੱਸੇ ਵਿੱਚ ਹਰ ਸਾਲ 2 ਕਰੋੜ ਯਾਤਰੀਆਂ ਦੀ ਆਵਾਜਾਈ ਅਤੇ 5 ਲੱਖ ਮੈਟਰਿਕ ਟਨ ਕਾਰਗੋ ਸੰਭਾਲਣ ਦੀ ਯੋਜਨਾ ਹੈ।
Advertisement
ਏਅਰਡ੍ਰੋਮ ਲਾਇਸੈਂਸ ਮਿਲਣ ਨਾਲ ਇਹ ਏਅਰਪੋਰਟ ਹੁਣ ਆਪਣੇ ਮਕਸਦ ਦੇ ਹੋਰ ਨੇੜੇ ਪਹੁੰਚ ਗਿਆ ਹੈ, ਜੋ ਕਿ ਨਵੀ ਮੁੰਬਈ ਨੂੰ ਦੇਸ਼ ਤੇ ਦੁਨੀਆ ਨਾਲ ਜੋੜਨ ਵਾਲਾ ਇੱਕ ਆਧੁਨਿਕ ਹਵਾਈ ਦਰਵਾਜ਼ਾ ਬਣਾਉਣ ਦਾ ਹੈ। ਇਸ ਏਅਰਪੋਰਟ ਦੀ ਸ਼ੁਰੂਆਤ ਅਕਤੂਬਰ ਵਿੱਚ ਹੋਣ ਦੀ ਸੰਭਾਵਨਾ ਹੈ।
Advertisement
×