ਕੌਮੀ ਏਕਤਾ ਦਿਵਸ ਪਰੇਡ ਭਲਕੇ
ਸਰਦਾਰ ਵੱਲਭ ਭਾਈ ਪਟੇਲ ਦੀ 150ਵੀਂ ਜੈਅੰਤੀ ਨੂੰ ਸਮਰਪਿਤ ਕੌਮੀ ਏਕਤਾ ਦਿਵਸ ਪਰੇਡ ਗੁਜਰਾਤ ਦੇ ਕੇਵੜੀਆ ਦੇ ਏਕਤਾ ਨਗਰ ਵਿੱਚ 31 ਅਕਤੂਬਰ ਨੂੰ ਕਰਵਾਈ ਜਾਵੇਗੀ। ਇਸੇ ਥਾਂ ’ਤੇ ਸਰਦਾਰ ਵੱਲਭ ਭਾਈ ਪਟੇਲ ਦੀ 182 ਮੀਟਰ ਉੱਚੀ ਮੂਰਤੀ ‘ਸਟੈਚੂ ਆਫ ਯੂਨਿਟੀ’...
Advertisement
ਸਰਦਾਰ ਵੱਲਭ ਭਾਈ ਪਟੇਲ ਦੀ 150ਵੀਂ ਜੈਅੰਤੀ ਨੂੰ ਸਮਰਪਿਤ ਕੌਮੀ ਏਕਤਾ ਦਿਵਸ ਪਰੇਡ ਗੁਜਰਾਤ ਦੇ ਕੇਵੜੀਆ ਦੇ ਏਕਤਾ ਨਗਰ ਵਿੱਚ 31 ਅਕਤੂਬਰ ਨੂੰ ਕਰਵਾਈ ਜਾਵੇਗੀ। ਇਸੇ ਥਾਂ ’ਤੇ ਸਰਦਾਰ ਵੱਲਭ ਭਾਈ ਪਟੇਲ ਦੀ 182 ਮੀਟਰ ਉੱਚੀ ਮੂਰਤੀ ‘ਸਟੈਚੂ ਆਫ ਯੂਨਿਟੀ’ ਲੱਗੀ ਹੈ। ਸੁਰੱਖਿਆ ਬਲਾਂ ਵੱਲੋਂ ਕੀਤੀ ਜਾਣ ਵਾਲੀ ਪਰੇਡ ਦੀ ਅਗਵਾਈ ਮਹਿਲਾ ਅਧਿਕਾਰੀਆਂ ਵੱਲੋਂ ਕੀਤੀ ਜਾਵੇਗਾ। ਮਹਿਲਾ ਪੁਲੀਸ ਤੇ ਅਰਧ ਸੈਨਿਕ ਬਲਾਂ ਦੀਆਂ ਟੁਕੜੀਆਂ, ਮਹਿਲਾ ਸ਼ਕਤੀਕਰਨ ਦਾ ਪ੍ਰਦਰਸ਼ਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਲਾਮੀ ਦੇਣਗੀਆਂ। ਇਸ ਵਿੱਚ ਬੀ ਐੱਸ ਐੱਫ, ਸੀ ਆਈ ਐੱਸ ਐੱਫ, ਆਈ ਟੀ ਬੀ ਪੀ, ਸੀ ਆਰ ਪੀ ਐੱਫ ਤੇ ਐੱਸ ਐੱਸ ਬੀ ਵਰਗੇ ਅਰਧ ਸੈਨਿਕ ਬਲ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ, ਪੰਜਾਬ, ਅਸਾਮ, ਤ੍ਰਿਪੁਰਾ, ਉੜੀਸਾ, ਛੱਤੀਸਗੜ੍ਹ, ਕੇਰਲਾ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਦੀਆਂ ਪੁਲੀਸ ਟੁਕੜੀਆਂ ਵੀ ਸ਼ਾਮਲ ਹਨ।
Advertisement
Advertisement
×

