DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਾਸਾ ਦਾ Axiom-4 ਮਿਸ਼ਨ 6ਵੀਂ ਵਾਰ ਮੁਲਤਵੀ

ਭਾਰਤੀ ਸ਼ੁਭਾਂਸ਼ੂ ਸ਼ੁਕਲਾ ਦੀ ਪੁਲਾੜ ਯਾਤਰਾ ’ਤੇ ਅਸਰ
  • fb
  • twitter
  • whatsapp
  • whatsapp
Advertisement

ਨਵੀਂ ਦਿੱਲੀ, 20 ਜੂਨ

ਨਾਸਾ ਨੇ 22 ਜੂਨ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਲਈ ਐਕਸੀਓਮ-4 ਮਿਸ਼ਨ ਦੀ ਲਾਂਚਿੰਗ ਇੱਕ ਵਾਰ ਫੇਰ ਮੁਲਤਵੀ ਕਰ ਦਿੱਤੀ ਹੈ। ਇਸ ਮਿਸ਼ਨ ਵਿੱਚ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਸਮੇਤ ਤਿੰਨ ਹੋਰ ਪੁਲਾੜ ਯਾਤਰੀਆਂ ਨੇ ਜਾਣਾ ਸੀ। ਨਾਸਾ ਨੇ ਕਿਹਾ ਹੈ ਕਿ ਹਾਲ ਹੀ ਵਿੱਚ ISS ਦੇ ਰੂਸੀ ਹਿੱਸੇ ਵਿੱਚ ਹੋਈ ਮੁਰੰਮਤ ਤੋਂ ਬਾਅਦ ਓਰਬਿਟਲ ਲੈਬ ’ਤੇ ਕਾਰਵਾਈਆਂ ਦਾ ਮੁਲਾਂਕਣ ਕਰਨ ਲਈ ਉਨ੍ਹਾਂ ਨੂੰ ਹੋਰ ਸਮਾਂ ਚਾਹੀਦਾ ਹੈ। ਐਕਸੀਓਮ-4 ਮਿਸ਼ਨ ਲਾਂਚ ਕਰਨ ਲਈ 22 ਜੂਨ ਨਿਰਧਾਰਿਤ ਕੀਤੀ ਗਈ ਸੀ। ਇਸ ਮਿਸ਼ਨ ਨੂੰ ਹੁਣ ਤੱਕ 6ਵੀਂ ਵਾਰ ਮੁਲਤਵੀ ਕਰ ਦਿੱਤਾ ਗਿਆ ਹੈ।

Advertisement

ਨਾਸਾ ਨੇ ਦੱਸਿਆ ਕਿ ਪੁਲਾੜ ਏਜੰਸੀ ਨੂੰ ਓਰਬਿਟਲ ਲੈਬਾਰਟਰੀ ਦੇ ਜ਼ਵੇਜ਼ਦਾ ਸਰਵਿਸ ਮੋਡਿਊਲ ਦੇ ਪਿਛਲੇ (ਆਖਰੀ) ਹਿੱਸੇ ਵਿੱਚ ਹਾਲ ਹੀ ਵਿੱਚ ਹੋਏ ਮੁਰੰਮਤ ਕਾਰਜਾਂ ਤੋਂ ਬਾਅਦ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੀਆਂ ਕਾਰਵਾਈਆਂ ਦਾ ਮੁਲਾਂਕਣ ਕਰਨਾ ਜਾਰੀ ਰੱਖਣ ਲਈ ਵਾਧੂ ਸਮੇਂ ਦੀ ਲੋੜ ਹੈ। ਐਕਸੀਓਮ ਸਪੇਸ ਦੇ ਬਿਆਨ ਅਨੁਸਾਰ ਪੁਲਾੜ ਸਟੇਸ਼ਨ ਦੀਆਂ ਆਪਸ ਵਿੱਚ ਜੁੜੀਆਂ ਅਤੇ ਇੱਕ ਦੂਜੇ ’ਤੇ ਨਿਰਭਰ ਪ੍ਰਣਾਲੀਆਂ ਕਾਰਨ ਨਾਸਾ ਇਹ ਯਕੀਨੀ ਬਣਾਉਣਾ ਚਾਹੁੰਦਾ ਹੈ ਕਿ ਸਟੇਸ਼ਨ ਵਾਧੂ ਚਾਲਕ ਦਲ ਦੇ ਮੈਂਬਰਾਂ ਲਈ ਤਿਆਰ ਹੈ ਅਤੇ ਏਜੰਸੀ ਡੇਟਾ ਦੀ ਸਮੀਖਿਆ ਕਰਨ ਲਈ ਜ਼ਰੂਰੀ ਸਮਾਂ ਲੈ ਰਹੀ ਹੈ।

ਐਕਸੀਓਮ-4 ਵਪਾਰਕ ਮਿਸ਼ਨ ਦੀ ਅਗਵਾਈ ਕਮਾਂਡਰ ਪੈਗੀ ਵਿਟਸਨ ਕਰ ਰਹੇ ਹਨ, ਜਿਸ ਵਿੱਚ ਸ਼ੁਕਲਾ ਮਿਸ਼ਨ ਪਾਇਲਟ ਵਜੋਂ ਅਤੇ ਹੰਗਰੀ ਦੇ ਪੁਲਾੜ ਯਾਤਰੀ Tibor Kapuਅਤੇ ਪੋਲੈਂਡ ਦੇ Slawosz Uznanski-Wisniewski ਮਿਸ਼ਨ ਮਾਹਰ ਹਨ। ਇਸ ਮਿਸ਼ਨ ਦੀ ਕੌਮਾਂਤਰੀ ਪੁਲਾੜ ਸਟੇਸ਼ਨ ਵੱਲ ਉਡਾਰੀ ਲਈ ਸਭ ਤੋਂ ਪਹਿਲਾਂ 29 ਮਈ ਦੀ ਤਰੀਕ ਨਿਰਧਾਰਿਤ ਕੀਤੀ ਗਈ ਸੀ, ਪਰ ਜਦੋਂ ਇੰਜੀਨੀਅਰਾਂ ਨੂੰ ਫਾਲਕਨ-9 ਰਾਕੇਟ ਦੇ ਬੂਸਟਰਾਂ ਵਿੱਚ ਤਰਲ ਆਕਸੀਜਨ ਲੀਕ ਅਤੇ ਕੌਮਾਂਤਰੀ ਪੁਲਾੜ ਸਟੇਸ਼ਨ ਦੇ ਪੁਰਾਣੇ ਰੂਸੀ ਮਾਡਿਊਲ ਵਿੱਚ ਲੀਕ ਦਾ ਪਤਾ ਲਗਾ ਤਾਂ ਫਿਰ ਇਸ ਨੂੰ 8 ਜੂਨ, 10 ਜੂਨ, 11 ਜੂਨ, 19 ਜੂਨ, 22 ਜੂਨ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। -ਪੀਟੀਆਈ

Advertisement
×