ਨਰਿੰਦਰ ਮੋਦੀ ਵੱਲੋਂ ਗਾਜ਼ਾ ’ਚ ਸ਼ਾਂਤੀ ਦੇ ਯਤਨਾਂ ਲਈ ਟਰੰਪ ਦੀ ਸ਼ਲਾਘਾ
ਭਾਰਤ ਨਿਆਂਪੂਰਨ ਸ਼ਾਂਤੀ ਬਹਾਲ ਕਰਨ ਦੇ ਯਤਨਾਂ ਦਾ ਸਮਰਥਨ ਕਰੇਗਾ: ਭਾਰਤੀ ਪ੍ਰਧਾਨ ਮੰਤਰੀ
Advertisement
Modi welcomes President Trump's leadership amid 'decisive' progress in peace efforts in Gaza ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਮਾਸ ਵਲੋਂ ਬੰਦੀਆਂ ਦੀ ਦੀ ਰਿਹਾਈ ਕਰਨ ਦੇ ਐਲਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਸ਼ਾਂਤੀ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਕਾਰਨ ਸੰਭਵ ਹੋਇਆ ਹੈ।
ਉਨ੍ਹਾਂ ਨੇ ਐਕਸ ’ਤੇ ਪੋੋੋਸਟ ਪਾ ਕੇ ਕਿਹਾ, ‘ਭਾਰਤ ਨਿਆਂਪੂਰਨ ਸ਼ਾਂਤੀ ਲਈ ਸਾਰੇ ਯਤਨਾਂ ਦਾ ਮਜ਼ਬੂਤੀ ਨਾਲ ਸਮਰਥਨ ਕਰਨਾ ਜਾਰੀ ਰੱਖੇਗਾ।’ ਇਸ ਤੋਂ ਪਹਿਲਾਂ ਟਰੰਪ ਨੇ ਇਜ਼ਰਾਈਲ ਨੂੰ ਗਾਜ਼ਾ ਪੱਟੀ ’ਤੇ ਬੰਬਾਰੀ ਬੰਦ ਕਰਨ ਲਈ ਕਿਹਾ ਸੀ। ਇਸ ਤੋਂ ਬਾਅਦ ਹਮਾਸ ਨੇ ਦੋ ਸਾਲਾਂ ਦੀ ਲੜਾਈ ਨੂੰ ਖਤਮ ਕਰਨ ਅਤੇ ਸਾਰੇ ਬੰਦੀਆਂ ਨੂੰ ਛੱਡਣ ਦੀ ਮੰਗ ਨੂੰ ਸਵੀਕਾਰ ਕਰ ਲਿਆ। ਹਮਾਸ ਨੇ ਕਿਹਾ ਕਿ ਉਹ ਬੰਦੀਆਂ ਨੂੰ ਰਿਹਾਅ ਕਰਨ ਅਤੇ ਹੋਰ ਫਲਸਤੀਨੀਆਂ ਨੂੰ ਸੱਤਾ ਸੌਂਪਣ ਲਈ ਤਿਆਰ ਹੈ ਪਰ ਸ਼ਾਂਤੀ ਸਮਝੌਤੇ ਦੇ ਕੁਝ ਪਹਿਲੂਆਂ ’ਤੇ ਹੋਰ ਸਲਾਹ-ਮਸ਼ਵਰੇ ਦੀ ਲੋੜ ਹੈ। ਪੀ.ਟੀ.ਆਈ
Advertisement
Advertisement
Advertisement
×