ਸਾਰੇ ਸੂਬਿਆਂ ਦੀਆਂ ਵੋਟਰ ਸੂਚੀਆਂ ’ਚੋਂ ਹਟਾਏ ਜਾਣਗੇ ਮ੍ਰਿਤਕਾਂ ਦੇ ਨਾਂ
ਚੋਣ ਕਮਿਸ਼ਨ ਨੇ ਕਿਹਾ ਹੈ ਕਿ ਸਾਰੇ ਸੂਬਿਆਂ ਦੀਆਂ ਵੋਟਰ ਸੂਚੀਆਂ ਵਿਚੋਂ ਮ੍ਰਿਤਕ ਵੋਟਰਾਂ ਨੂੰ ਹਟਾਇਆ ਜਾਵੇਗਾ ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ ਨਾਲ ਨੇੜ ਭਵਿੱਖ ਵਿੱਚ ਬਿਹਾਰ ਵਰਗਾ ਰੁਝਾਨ ਦੇਖਣ ਨੂੰ ਮਿਲੇਗਾ ਜਿੱਥੇ ਕਈ ਸਾਲਾਂ ਬਾਅਦ ਲੱਖਾਂ ਮ੍ਰਿਤਕ...
Advertisement
ਚੋਣ ਕਮਿਸ਼ਨ ਨੇ ਕਿਹਾ ਹੈ ਕਿ ਸਾਰੇ ਸੂਬਿਆਂ ਦੀਆਂ ਵੋਟਰ ਸੂਚੀਆਂ ਵਿਚੋਂ ਮ੍ਰਿਤਕ ਵੋਟਰਾਂ ਨੂੰ ਹਟਾਇਆ ਜਾਵੇਗਾ ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ ਨਾਲ ਨੇੜ ਭਵਿੱਖ ਵਿੱਚ ਬਿਹਾਰ ਵਰਗਾ ਰੁਝਾਨ ਦੇਖਣ ਨੂੰ ਮਿਲੇਗਾ ਜਿੱਥੇ ਕਈ ਸਾਲਾਂ ਬਾਅਦ ਲੱਖਾਂ ਮ੍ਰਿਤਕ ਵਿਅਕਤੀਆਂ ਨੂੰ ਵੋਟਰ ਸੂਚੀ ਤੋਂ ਹਟਾ ਦਿੱਤਾ ਗਿਆ ਹੈ। ਚੋਣ ਕਮਿਸ਼ਨ ਦਾ ਮੰਨਣਾ ਹੈ ਕਿ ਇੱਕ ਵਾਰ ਜਨਮ ਅਤੇ ਮੌਤ ਰਜਿਸਟਰਾਰ ਦੇ ਅੰਕੜੇ ਚੋਣ ਕਮਿਸ਼ਨ ਨਾਲ ਜੁੜਨ ਤੋਂ ਬਾਅਦ ਮ੍ਰਿਤਕ ਵਿਅਕਤੀਆਂ ਦੇ ਵੋਟਰ ਸੂਚੀਆਂ ਦਾ ਹਿੱਸਾ ਹੋਣ ਦਾ ਮੁੱਦਾ ਹੱਲ ਹੋ ਜਾਵੇਗਾ। ਬਿਹਾਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ ਤੋਂ ਪਹਿਲਾਂ ਸੂਬੇ ਵਿੱਚ 7.89 ਕਰੋੜ ਵੋਟਰ ਸਨ ਪਰ ਬਾਅਦ ਵਿੱਚ ਲਗਪਗ 65 ਲੱਖ ਨਾਮ ਹਟਾ ਦਿੱਤੇ ਗਏ ਜਿਨ੍ਹਾਂ ਵਿੱਚ 22 ਲੱਖ ਮ੍ਰਿਤਕ ਵਿਅਕਤੀ ਵੀ ਸ਼ਾਮਲ ਸਨ।
Advertisement
Advertisement
×