DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Nagpur-Factory-Explosion ਮਹਾਰਾਸ਼ਟਰ: ਨਾਗਪੁਰ ਪਟਾਕਿਆਂ ਦੀ ਫੈਕਟਰੀ ’ਚ ਧਮਾਕੇ ਕਾਰਨ ਦੋ ਹਲਾਕ; ਤਿੰਨ ਜ਼ਖਮੀ

Maharashtra: Two dead, three injured after explosion at fireworks factory in Nagpur district factory
  • fb
  • twitter
  • whatsapp
  • whatsapp
featured-img featured-img
ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਪੁਲੀਸ ਅਧਿਕਾਰੀ। ਫੋਟੋ: ਏਐੱਨਆਈ
Advertisement

ਨਾਗਪੁਰ, 16 ਫਰਵਰੀ

ਮਹਾਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ ਦੇ ਕਮਲੇਸ਼ਵਰ ਤਾਲੁਕਾ ’ਚ ਅੱਜ ਏਸ਼ੀਅਨ ਫਾਇਰਵਰਕਸ ਫੈਕਟਰੀ (Asian Fireworks factory) ’ਚ ਧਮਾਕਾ ਹੋਣ ਕਾਰਨ ਦੋ ਜਣੇ ਮਾਰੇ ਗਏ ਜਦਕਿ ਤਿੰਨ ਹੋਰ ਜ਼ਖਮੀ ਹੋਏ ਹਨ। ਪੁਲੀਸ ਕਪਤਾਨ ਹਰਸ਼ ਪੋਡਾਰ ਨੇ ਦੱਸਿਆ ਕਿ ਘਟਨਾ ਦੀ ਸੂੁਚਨਾ ਮਿਲਣ ਮਗਰੋਂ ਪੁਲੀਸ ਟੀਮ ਨੂੰ ਤੁਰੰਤ ਮੌਕੇ ’ਤੇ ਭੇਜਿਆ ਗਿਆ। ਧਮਾਕੇ ਮਗਰੋਂ ਫੈਕਟਰੀ ’ਚ ਅੱਗ ਲੱਗ ਗਈ।

Advertisement

ਐੱਸਪੀ ਨਾਗਪੁਰ ਦਿਹਾਤੀ ਨੇ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ, ‘‘ਏਸ਼ੀਅਨ ਫਾਇਰਵਰਕਸ ਫੈਕਟਰੀ ’ਚ ਧਮਾਕੇ ਕਾਰਨ ਦੋ ਜਾਣੇ ਮਾਰੇ ਗਏ ਅਤੇ ਤਿੰਨ ਜਣੇ ਜ਼ਖਮੀ ਹੋ ਗਏ। ਧਮਾਕੇ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਅਤੇ ਇਸ ਦੀ ਫੌਰੈਂਸਿਕ ਜਾਂਚ ਕੀਤੀ ਹੋਵੇਗੀ। ਅੱਗ ਬੁਝਾ ਦਿੱਤੀ ਗਈ ਹੈ।’’ ਉਨ੍ਹਾਂ ਕਿਹਾ ਕਿ ਘਟਨਾ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। -ਏਐੱਨਆਈ

Nagpur-Factory-Explosion

Advertisement
×