ਨੱਢਾ ਵੱਲੋਂ ਸਿਹਤਮੰਦ ਭਾਰਤ ਲਈ ਲੂਣ ਤੇ ਤੇਲ ਦੀ ਖਪਤ ਘਟਾਉਣ ਦਾ ਸੱਦਾ
ਬੰਗਲੂਰੂ: ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜੇਪੀ ਨੱਢਾ ਨੇ ਅੱਜ ਇੱਥੇ ਕਿਹਾ ਕਿ ਸਿਹਤਮੰਦ ਭਾਰਤ ਲਈ ਵਿਸ਼ਵ ਖੁਰਾਕ ਸੁਰੱਖਿਆ ਦਿਵਸ ਮੌਕੇ ਹਰ ਭਾਰਤੀ ਨੂੰ ਲੂਣ, ਪ੍ਰੋਸੈਸਡ ਭੋਜਨ ਅਤੇ ਤੇਲ ਦੀ ਖਪਤ 10 ਫੀਸਦ ਘਟਾਉਣ ਦਾ ਅਹਿਦ ਲੈਣਾ ਚਾਹੀਦਾ ਹੈ।...
Advertisement
ਬੰਗਲੂਰੂ: ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜੇਪੀ ਨੱਢਾ ਨੇ ਅੱਜ ਇੱਥੇ ਕਿਹਾ ਕਿ ਸਿਹਤਮੰਦ ਭਾਰਤ ਲਈ ਵਿਸ਼ਵ ਖੁਰਾਕ ਸੁਰੱਖਿਆ ਦਿਵਸ ਮੌਕੇ ਹਰ ਭਾਰਤੀ ਨੂੰ ਲੂਣ, ਪ੍ਰੋਸੈਸਡ ਭੋਜਨ ਅਤੇ ਤੇਲ ਦੀ ਖਪਤ 10 ਫੀਸਦ ਘਟਾਉਣ ਦਾ ਅਹਿਦ ਲੈਣਾ ਚਾਹੀਦਾ ਹੈ। ਨੱਢਾ ਅਨੁਸਾਰ ਖਾਣ-ਪੀਣ ਦੀਆਂ ਸਹੀ ਆਦਤਾਂ ਬਾਰੇ ਜਾਗਰੂਕਤਾ ਫੈਲਾਉਣਾ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ। ਨੱਢਾ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਬੰਗਲੂਰੂ ਦੇ ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਐਂਡ ਨਿਊਰੋ ਸਾਇੰਸਜ਼ ਵਿੱਚ ਵਿਸ਼ਵ ਖੁਰਾਕ ਸੁਰੱਖਿਆ ਦਿਵਸ ਮਨਾਉਣ ਲਈ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਭਾਰਤ ਨੂੰ ਸਿਹਤਮੰਦ ਰਹਿਣ ਅਤੇ ਸਹੀ ਖਾਣ ਲਈ ਆਪਣੀਆਂ ਰਵਾਇਤਾਂ ’ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ, ‘ਸਾਡੀ ਰਵਾਇਤੀ ਖੁਰਾਕ ’ਚ ਮੋਟੇ ਅਨਾਜ ਤੋਂ ਬਣੀਆਂ ਚੀਜ਼ਾਂ ਸ਼ਾਮਲ ਹਨ। ਸਾਨੂੰ ਇਸ ਪਰੰਪਰਾ ਨੂੰ ਮੁੜ ਸੁਰਜੀਤ ਕਰਨਾ ਚਾਹੀਦਾ ਹੈ।’ -ਪੀਟੀਆਈ
Advertisement
Advertisement