DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜ਼ੂਬੀਨ ਗਰਗ ਮੌਤ ਮਾਮਲੇ ਵਿਚ ਸੰਗੀਤਕਾਰ ਤੇ ਗਾਇਕ ਗ੍ਰਿਫ਼ਤਾਰ, 14 ਦਿਨਾ ਪੁਲੀਸ ਰਿਮਾਂਡ ’ਤੇੇ ਭੇਜਿਆ

ਸੰਗੀਤਕਾਰ ਸ਼ੇਖਰਜੋਤੀ ਗੋਸਵਾਮੀ ਤੇ ਗਾਇਕ ਅੰਮ੍ਰਿਤਪ੍ਰਭਾ ਨੂੰ ਪੁੱਛ ਪੜਤਾਲ ਮਗਰੋਂ ਗ੍ਰਿਫ਼ਤਾਰ ਕੀਤਾ

  • fb
  • twitter
  • whatsapp
  • whatsapp
Advertisement

ਗੁਹਾਟੀ ਪੁਲੀਸ ਨੇ ਜ਼ੂਬੀਨ ਗਰਗ ਦੀ ਮੌਤ ਮਾਮਲੇ ਵਿਚ ਵੀਰਵਾਰ ਨੂੰ ਗਾਇਕ ਦੇ ਦੋ ਬੈਂਡ ਮੈਂਬਰਾਂ ਸੰਗੀਤਕਾਰ ਸ਼ੇਖਰਜੋਤੀ ਗੋਸਵਾਮੀ ਤੇ ਗਾਇਕ ਅੰਮ੍ਰਿਤਪ੍ਰਭਾ ਮਹੰਤਾ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਕਿਹਾ ਕਿ ਗਰਗ ਦੀ ਸਿੰਗਾਪੁਰ ਵਿਚ ਤੈਰਨ ਦੌਰਾਨ ਹੋਈ ਮੌਤ ਵੇਲੇ ਗੋਸਵਾਮੀ ਤੇ ਅਮ੍ਰਿਤਪ੍ਰਭਾ ਉਥੇ ਮੌਜੂਦ ਸਨ। ਦੋਵਾਂ ਨੂੰ ਵੀਰਵਾਰ ਨੂੰ ਪੁੱਛਗਿੱਛ ਲਈ ਸੱਦਿਆ ਗਿਆ ਸੀ ਤੇ ਮਗਰੋਂ ਗ੍ਰਿਫਤਾਰ ਕਰ ਲਿਆ ਗਿਆ। ਦੋਵਾਂ ਨੂੰ ਸਥਾਨਕ ਕੋਰਟ ਵਿਚ ਪੇਸ਼ ਕੀਤਾ ਜਿੱਥੋਂ ਇਨ੍ਹਾਂ ਨੂੰ 14 ਦਿਨਾ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।

ਸੀਆਈਡੀ ਦੇ ਸਪੈਸ਼ਲ ਡੀਜੀਪੀ ਮੁੰਨਾ ਪ੍ਰਸਾਦ ਗੁਪਤਾ ਨੇ , ‘‘ਹੁਣ ਤੱਕ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਇਨ੍ਹਾਂ ਕੋਲੋਂ ਪੁੱਛ ਪੜਤਾਲ ਜਾਰੀ ਹੈ। ਹਾਲ ਦੀ ਘੜੀ ਮੈਂ ਕੁਝ ਵੀ ਸਾਂਝਾ ਨਹੀਂ ਕਰ ਸਕਦਾ।’’

Advertisement

ਪੁਲੀਸ ਅਧਿਕਾਰੀ ਨੇ ਕਿਹਾ, ‘‘ਸਾਨੂੰ ਉਨ੍ਹਾਂ ਖਿਲਾਫ਼ ਕੁਝ ਸਬੂਤ ਮਿਲੇੇ ਹਨ। ਇਸ ਲਈ ਅਗਲੇਰੀ ਜਾਂਚ ਕਰਕੇ ਉਨ੍ਹਾਂ ਦੀ ਗ੍ਰਿਫਤਾਰੀ ਜ਼ਰੂਰੀ ਸੀ।’’ ਪੁਲੀਸ ਹੁਣ ਤੱਕ ਇਸ ਮਾਮਲੇ ਵਿਚ ਗਰਗ ਦੇ ਮੈਨੇਜਰ ਸਿਧਾਰਥ ਸ਼ਰਮਾ ਤੇ ਫੈਸਟੀਵਲ ਦੇ ਪ੍ਰਬੰਧਕ ਸ਼ਿਆਮਕਨੂ ਮਹੰਤਾ ਸਣੇ ਕੁੱਲ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।

Advertisement

ਮਹੰਤਾ ਤੇ ਸ਼ਰਮਾ ਨੂੰ ਬੁੱਧਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਖਿਲਾਫ਼ ਭਾਰਤੀ ਨਿਆਂਏ ਸੰਹਿਤਾ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਦਰਜ ਕੇਸ ਵਿਚ ਗੈਰ-ਇਰਾਦਤਨ ਕਤਲ, ਅਪਰਾਧਿਕ ਸਾਜ਼ਿਸ਼ ਤੇ ਅਣਗਹਿਲੀ ਕਰਕੇ ਮੌਤ ਜਿਹੇ ਦੋਸ਼ ਲਾਏ ਗਏ ਹਨ। ਅਸਾਮ ਪੁਲੀਸ ਦੀ ਸੀਆਈਡੀ ਵਿਚ ਵਿਸ਼ੇਸ਼ ਡੀਜੀਪੀ ਮੁੰਨਾ ਪ੍ਰਸਾਦ ਗੁਪਤਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਹੰਤ ਅਤੇ ਸ਼ਰਮਾ ਤੋਂ ਪੁੱਛਗਿੱਛ ਜਾਰੀ ਹੈ। ਦੋਵੇਂ ਇਸ ਵੇਲੇ 14 ਦਿਨਾ ਰਿਮਾਂਤ ਤਹਿਤ ਪੁਲੀਸ ਦੀ ਹਿਰਾਸਤ ਵਿਚ ਹਨ।

ਸ਼ਿਆਮਕਨੂ ਸਾਬਕਾ ਡੀਜੀਪੀ ਭਾਸਕਰ ਜੋਤੀ ਮਹੰਤ ਦਾ ਛੋਟਾ ਭਰਾ ਹੈ, ਜੋ ਇਸ ਸਮੇਂ ਅਸਾਮ ਰਾਜ ਸੂਚਨਾ ਕਮਿਸ਼ਨ ਦੇ ਮੁੱਖ ਸੂਚਨਾ ਕਮਿਸ਼ਨਰ ਹਨ। ਉਨ੍ਹਾਂ ਦੇ ਦੂਜੇ ਵੱਡੇ ਭਰਾ ਨਾਨੀ ਗੋਪਾਲ ਮਹੰਤ ਹਨ, ਜੋ ਗੁਹਾਟੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਣਨ ਤੋਂ ਪਹਿਲਾਂ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਦੇ ਸਿੱਖਿਆ ਸਲਾਹਕਾਰ ਸਨ।

Advertisement
×