Murshidabad ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵੱਲੋਂ ਮੁਰਸ਼ਿਦਾਬਾਦ ਦਾ ਦੌਰਾ
ਪੀੜਤਾਂ ਨਾਲ ਕੀਤੀ ਗੱਲਬਾਤ; ਬੀਐੱਸਐੱਫ ਦਾ ਪੱਕਾ ਕੈਂਪ ਸਥਾਪਤ ਕੀਤਾ ਜਾਵੇ: ਪੀੜਤ
Murshidabad: A charred bus after violent clashes following protests over Waqf Act at Jangipur, in Murshidabad district, Saturday, April 12, 2025. (PTI Photo) (PTI04_12_2025_000191B) *** Local Caption ***
Advertisement
ਮੁਰਸ਼ਿਦਾਬਾਦ, 19 ਅਪਰੈਲ
NCW team meets riot-affected people in Bengal's Murshidabad: ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਿਜੈ ਰਾਹਤਕਰ ਵੱਲੋਂ ਅੱਜ ਮੁਰਸ਼ਿਦਾਬਾਦ ਦੇ ਹਿੰਸਾ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੰਗਾਂ ਪੀੜਤਾਂ ਨਾਲ ਗੱਲਬਾਤ ਕੀਤੀ।
Advertisement
ਇਸ ਮੌਕੇ ਦੰਗਾ ਪੀੜਤਾਂ ਨੇ ਆਪਣੀ ਦੁਖ ਭਰੀ ਦਾਸਤਾਨ ਕਮਿਸ਼ਨ ਦੀ ਚੇਅਰਪਰਸਨ ਤੇ ਟੀਮ ਮੈਂਬਰਾਂ ਨੂੰ ਸੁਣਾਈ। ਉਨ੍ਹਾਂ ਮੰਗ ਕੀਤੀ ਕਿ ਹਿੰਸਾ ਪ੍ਰਭਾਵਿਤ ਖੇਤਰਾਂ ਵਿਚ ਬੀਐਸਐਫ ਦਾ ਪੱਕਾ ਕੈਂਪ ਸਥਾਪਤ ਕੀਤਾ ਜਾਵੇ।
ਚੇਅਰਪਰਸਨ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਪੂਰੀ ਤਰ੍ਹਾਂ ਨਾਲ ਮਦਦ ਕੀਤੀ ਜਾਵੇਗੀ ਤੇ ਕੇਂਦਰ ਦੇ ਸਹਿਯੋਗ ਨਾਲ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਮੁਰਸ਼ਿਦਾਬਾਦ ਦੇ ਬੇਤਬੋਨਾ ਕਸਬੇ ਵਿਚ ਲੋਕਾਂ ਤੇ ਔਰਤਾਂ ਨਾਲ ਵੀ ਗੱਲਬਾਤ ਕੀਤੀ ਤੇ ਸਥਿਤੀ ਦਾ ਜਾਇਜ਼ਾ ਲਿਆ।
Advertisement
×