ਆਸਟਰੇਲੀਆ ’ਚ ਹੈਦਰਾਬਾਦ ਦੀ ਔਰਤ ਦਾ ਕਤਲ, ਮੁਲਜ਼ਮ ਪਤੀ ਨੇ ਫ਼ਰਾਰ ਹੋਣ ਬਾਅਦ ਭਾਰਤ ’ਚ ਆਪਣਾ ਪੁੱਤ ਸਹੁਰਿਆਂ ਨੂੰ ਸੌਂਪਿਆ
ਚੰਡੀਗੜ੍ਹ, 11 ਮਾਰਚ ਆਸਟਰੇਲੀਆ ਦੇ ਬਕਲੇ ਵਿਚ ਸ਼ਨਿਚਰਵਾਰ ਨੂੰ ਭਾਰਤੀ ਔਰਤ ਦੀ ਲਾਸ਼ ਸੜਕ ਦੇ ਕੰਢੇ ਮਿਲੀ। 36 ਸਾਲਾ ਚੇਤਨਿਆ (ਸਵੇਤਾ) ਮਧਗਨ ਦੀ ਕਥਿਤ ਤੌਰ 'ਤੇ ਉਸ ਦੇ ਪਤੀ ਨੇ ਹੱਤਿਆ ਕਰ ਦਿੱਤੀ ਸੀ, ਜੋ ਜਲਦੀ ਹੀ ਆਪਣੇ ਪੁੱਤਰ ਨਾਲ...
Advertisement
ਚੰਡੀਗੜ੍ਹ, 11 ਮਾਰਚ
ਆਸਟਰੇਲੀਆ ਦੇ ਬਕਲੇ ਵਿਚ ਸ਼ਨਿਚਰਵਾਰ ਨੂੰ ਭਾਰਤੀ ਔਰਤ ਦੀ ਲਾਸ਼ ਸੜਕ ਦੇ ਕੰਢੇ ਮਿਲੀ। 36 ਸਾਲਾ ਚੇਤਨਿਆ (ਸਵੇਤਾ) ਮਧਗਨ ਦੀ ਕਥਿਤ ਤੌਰ 'ਤੇ ਉਸ ਦੇ ਪਤੀ ਨੇ ਹੱਤਿਆ ਕਰ ਦਿੱਤੀ ਸੀ, ਜੋ ਜਲਦੀ ਹੀ ਆਪਣੇ ਪੁੱਤਰ ਨਾਲ ਦੇਸ਼ ਛੱਡ ਕੇ ਭੱਜ ਗਿਆ। ਉਸ ਦੇ ਪਤੀ ਨੇ ਹੈਦਰਾਬਾਦ ਪਹੁੰਚ ਕੇ ਪੁੱਤਰ ਨੂੰ ਪਤਨੀ ਦੇ ਮਾਪਿਆਂ ਹਵਾਲੇ ਕਰ ਦਿੱਤਾ। ਉੱਪਲ ਦੇ ਵਿਧਾਇਕ ਬਾਂਦਰੀ ਲਕਸ਼ਮਾ ਰੈੱਡੀ ਦੇ ਅਨੁਸਾਰ ਮ੍ਰਿਤਕ ਆਪਣੇ ਹਲਕੇ ਦੀ ਰਹਿਣ ਵਾਲੀ ਸੀ। ਵਿਧਾਇਕ ਨੇ ਦੱਸਿਆ ਕਿ ਔਰਤ ਦੇ ਮਾਤਾ-ਪਿਤਾ ਦੀ ਬੇਨਤੀ 'ਤੇ ਉਨ੍ਹਾਂ ਨੇ ਦੇਹ ਨੂੰ ਹੈਦਰਾਬਾਦ ਲਿਆਉਣ ਲਈ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖਿਆ ਹੈ। ਵਿਧਾਇਕ ਨੇ ਕਿਹਾ ਕਿ ਮ੍ਰਿਤਕ ਔਰਤ ਦੇ ਮਾਪਿਆਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਉਨ੍ਹਾਂ ਦੇ ਜਵਾਈ ਨੇ ਪਤਨੀ ਦਾ ਕਤਲ ਕਰਨ ਦਾ ਗੁਨਾਹ ਉਨ੍ਹਾਂ ਸਾਹਮਣੇ ‘ਕਬੂਲ’ ਕੀਤਾ ਸੀ।
Advertisement
Advertisement
×