murder case: ਆਰਐੱਸਐੱਸ ਦੇ ਸਾਬਕਾ ਅਹੁਦੇਦਾਰ ਨੂੰ ਉਮਰ ਕੈਦ
Ex-RSS functionary sentenced to life imprisonment in 2018 murder case in Rajasthan's Sirohi
Advertisement
ਰਾਜਸਥਾਨ ਦੇ ਸਿਰੋਹੀ ਜ਼ਿਲ੍ਹੇ ਦੀ ਇੱਕ ਸੈਸ਼ਨ ਅਦਾਲਤ ਨੇ ਆਰਐੱਸਐੱਸ RSS ਦੇ ਸਾਬਕਾ ਪ੍ਰਚਾਰਕ ਉੱਤਮ ਗਿਰੀ ਨੂੰ ਏਕਲ ਵਿਦਿਆਲੇ ਦੇ ਸਰਪ੍ਰਸਤ ਅਵਧੇਸ਼ਾਨੰਦ ਮਹਾਰਾਜ ਦੇ ਕਤਲ ਦੇ 2018 ਦੇ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਜ਼ਿਲ੍ਹਾ ਜੱਜ ਰੂਪਾ ਗੁਪਤਾ ਨੇ ਗਿਰੀ (30) ਨੂੰ ਅਵਧੇਸ਼ਾਨੰਦ ਮਹਾਰਾਜ ਦੀ ਬੇਰਹਿਮੀ ਨਾਲ ਹੱਤਿਆ ਦਾ ਦੋਸ਼ੀ ਪਾਇਆ ਅਤੇ ਸਜ਼ਾ ਸੁਣਾਈ।ਅਦਾਲਤ ਵੱਲੋਂ ਬੁੱਧਵਾਰ ਨੂੰ ਦਿੱਤੇ ਹੁਕਮਾਂ ਅਨੁਸਾਰ ਮਾਮਲੇ ਦੇ ਸਬੂਤਾਂ ਤੋਂ ਪਤਾ ਚੱਲਦਾ ਹੈ ਕਿ ਦੋਸ਼ੀ ਨੇ ਨਿੱਜੀ ਦੁਸ਼ਮਣੀ ਕਾਰਨ ਅਵਧੇਸ਼ਾਨੰਦ ਮਹਾਰਾਜ ਦੀ ਚਾਕੂ ਨਾਲ 30 ਤੋਂ 40 ਵਾਰ ਹਮਲਾ ਕਰਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਜੱਜ ਨੇ ਕਿਹਾ ਕਿ ਦੋਸ਼ੀ ਨੇ ਜਿਸ ਬੇਰਹਿਮੀ ਨਾਲ ਪੀੜਤ ਦਾ ਕਤਲ ਕੀਤਾ, ਉਸ ਦੇ ਮੱਦੇਨਜ਼ਰ ਦੋਸ਼ੀ ਨੂੰ ਕੋਈ ਵੀ ਢਿੱਲ ਦੇਣਾ ਜਾਇਜ਼ ਨਹੀਂ ਹੋਵੇਗਾ।
ਇਸੇ ਦੌਰਾਨ ਸਿਰੋਹੀ ਦੇ ਸਾਬਕਾ ਵਿਧਾਇਕ ਸੰਯਮ ਲੋਧਾ ਨੇ ਅਦਾਲਤ ਦੇ ਫੈ਼ਸਲੇ ਦਾ ਸਵਾਗਤ ਕੀਤਾ ਹੈ।
ਸਿਰੋਹੀ ਪੁਲੀਸ ਨੇ 2018 ਵਿੱਚ ਅਵਧੇਸ਼ਾਨੰਦ ਮਹਾਰਾਜ ਹੱਤਿਆ ਦੇ ਸਬੰਧ ਵਿੱਚ ਖ਼ੁਦ ਨੋਟਿਸ ਲੈਂਦਿਆਂ ਗਿਰੀ ਵਿਰੁੱਧ ਐਫਆਈਆਰ ਦਰਜ ਕੀਤੀ ਸੀ।
ਬਜਰੰਗ ਦਲ ਨੇ ਦੋਸ਼ ਲਾਇਆ ਸੀ ਕਿ ਅਵਧੇਸ਼ਾਨੰਦ ਮਹਾਰਾਜ ਦੀ ਹੱਤਿਆ ਦੀ ਸਾਜ਼ਿਸ਼ ਸਿਰੋਹੀ ਵਿੱਚ ਆਰਐੱਸਐੱਸ ਦੇ ਕੁਝ ਮੈਂਬਰਾਂ ਵੱਲੋਂ ਘੜੀ ਗਈ ਸੀ। ਇਹ ਵੀ ਦੋਸ਼ ਲਾਇਆ ਗਿਆ ਸੀ ਕਿ ਆਰਐੱਸਐੱਸ ਦੇ ਮੈਂਬਰ, ਅਵਧੇਸ਼ਾਨੰਦ ਮਹਾਰਾਜ ਵੱਲੋਂ ਸਿਰੋਹੀ ਕਸਬੇ ਵਿੱਚ ਸੰਘ ਦੀ ਆਗਿਆ ਤੋਂ ਬਗ਼ੈਰ ‘ਸ਼ਾਖਾ’ ਸ਼ੁਰੂ ਕੀਤੇ ਜਾਣ ਤੋਂ ਨਾਖੁਸ਼ ਸਨ।
Advertisement
Advertisement
×