Municipal Election: BJP sweeps civic polls in Chhattisgarh: ਛੱਤੀਸਗੜ੍ਹ ਮਿਉਂਸਪਲ ਚੋਣਾਂ ਵਿੱਚ ਭਾਜਪਾ ਦੀ ਹੂੰਝਾ ਫੇਰ ਜਿੱਤ
ਦਸ ਨਗਰ ਨਿਗਮਾਂ ਵਿਚ ਭਾਜਪਾ ਦੇ ਮੇਅਰ ਬਣੇ
Advertisement
ਰਾਏਪੁਰ, 15 ਫਰਵਰੀ
ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਛੱਤੀਸਗੜ੍ਹ ਨਗਰ ਨਿਗਮ ਚੋਣਾਂ ਵਿੱਚ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਹੈ। ਭਗਵਾਂ ਪਾਰਟੀ ਨੇ ਸਾਰੇ 10 ਮੇਅਰ ਦੇ ਅਹੁਦਿਆਂ ’ਤੇ ਜਿੱਤ ਹਾਸਲ ਕੀਤੀ ਹੈ। ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਸਵੇਰੇ 9 ਵਜੇ ਸ਼ੁਰੂ ਹੋਈ। ਸੂਬੇ ਭਰ ਦੀਆਂ 10 ਨਗਰ ਨਿਗਮਾਂ, 49 ਨਗਰ ਕੌਂਸਲਾਂ ਅਤੇ 114 ਨਗਰ ਪੰਚਾਇਤਾਂ ਲਈ ਵੋਟਾਂ 11 ਫਰਵਰੀ ਨੂੰ ਪਈਆਂ ਸਨ। ਇਨ੍ਹਾਂ ਦੌਰਾਨ 49 ਲੱਖ 22 ਹਜ਼ਾਰ ਵਿਚੋਂ 44.74 ਲੱਖ ਵੋਟਰਾਂ ਨੇ ਵੋਟ ਪਾਈ। ਭਾਜਪਾ ਆਗੂਆਂ ਨੇ ਕਿਹਾ ਕਿ ਦੇਸ਼ ਦੇ ਵਿਕਾਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯੋਗਦਾਨ ਤੋਂ ਸਾਰੇ ਦੇਸ਼ ਵਾਸੀ ਪ੍ਰਭਾਵਿਤ ਹੋ ਰਹੇ ਹਨ ਜਿਸ ਕਾਰਨ ਉਹ ਭਾਜਪਾ ਦੇ ਸ਼ਾਸਨ ਨੂੰ ਸਪਸਟ ਬਹੁਮਤ ਦੇ ਰਹੇ ਹਨ।
Advertisement
Advertisement
×