ਮੁੰਬਈ: ‘ਦਹੀ ਹਾਂਡੀ’ ਸਮਾਗਮਾਂ ਦੌਰਾਨ ਦੋ ‘ਗੋਵਿੰਦਿਆਂ’ ਦੀ ਮੌਤ; 95 ਜ਼ਖਮੀ
ਮੁੰਬਈ ’ਚ ਭਾਰੀ ਮੀਂਹ ਦੇ ਬਾਵਜੂਦ ਵੱੱਖ-ਵੱਖ ਥਾਈਂ ‘ਦਹੀ ਹਾਂਡੀ’ ਦਾ ਤਿਉਹਾਰ ਮਨਾਇਆ ਗਿਆ ਜਿਸ ਦੌਰਾਨ ਦੋ ‘ਗੋਵਿੰਦਿਆਂ’ ਦੀ ਮੌਤ ਹੋ ਗਈ। ਸ਼ਹਿਰ ’ਚ ਵੱਖ-ਵੱਖ ਪ੍ਰੋਗਰਾਮਾਂ ਦੌਰਾਨ 95 ਵਿਅਕਤੀ ਜ਼ਖਮੀ ਵੀ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਪਹਿਲੀ ਘਟਨਾ ’ਚ...
Advertisement
ਮੁੰਬਈ ’ਚ ਭਾਰੀ ਮੀਂਹ ਦੇ ਬਾਵਜੂਦ ਵੱੱਖ-ਵੱਖ ਥਾਈਂ ‘ਦਹੀ ਹਾਂਡੀ’ ਦਾ ਤਿਉਹਾਰ ਮਨਾਇਆ ਗਿਆ ਜਿਸ ਦੌਰਾਨ ਦੋ ‘ਗੋਵਿੰਦਿਆਂ’ ਦੀ ਮੌਤ ਹੋ ਗਈ। ਸ਼ਹਿਰ ’ਚ ਵੱਖ-ਵੱਖ ਪ੍ਰੋਗਰਾਮਾਂ ਦੌਰਾਨ 95 ਵਿਅਕਤੀ ਜ਼ਖਮੀ ਵੀ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਪਹਿਲੀ ਘਟਨਾ ’ਚ ਮਾਨਖੁਰਦ ਇਲਾਕੇ ’ਚ ਦੁਪਿਹਰ ਸਮੇਂ ‘ਦਹੀ ਹਾਂਡੀ’ ਬੰਨ੍ਹਣ ਦੀ ਕੋਸ਼ਿਸ਼ ਦੌਰਾਨ ਡਿੱਗਣ ਕਾਰਨ ਜਗਮੋਹਨ ਸ਼ਿਵਕਿਰਨ ਚੌਧਰੀ ਨਾਮੀ ‘ਗੋਵਿੰਦਾ’ ਦੀ ਮੌਤ ਹੋ ਗਈ। ਇਸ ਦੌਰਾਨ ਅੰਧੇਰੀ ਈਸਟ ਦੇ ਆਦਰਸ਼ ਨਗਰ ਇਲਾਕੇ ’ਚ ‘ਗੋਵਿੰਦਾ’ ਰੋਹਨ ਮੋਹਨ ਮਾਲਵੀ (14) ਜੋ ਗਾਓਂਦੇਵੀ ਗੋਵਿੰਦਾ ਪਥਕ ਦਾ ਹਿੱਸਾ ਸੀ ਦੀ ਬੇਹੋਸ਼ ਹੋਣ ਮਗਰੋਂ ਮੌਤ ਹੋ ਗਈ। ਇਸ ਤੋਂ ਇਲਾਵਾ ਠਾਣੇ ’ਚ ਵੀ ਤਿੰਨ ਵਿਅਕਤੀ ਜ਼ਖ਼ਮੀ ਹੋਏ ਹਨ।
Advertisement
Advertisement
×