Mumbai Metro: ‘ਤਕਨੀਕੀ’ ਖਰਾਬੀ ਕਾਰਨ ਮੈਟਰੋ ਰੇਲ ਗੱਡੀ ਖਾਲੀ ਕਰਵਾਈ
ਮੁੰਬਈ ਮੈਟਰੋ ਰੇਲ ਕਾਰਪੋਰੇਸ਼ਨ ਲਿਮਿਟਡ (ਐੱਮ ਐੱਮ ਆਰ ਸੀ ਐੱਲ) ਨੇ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ ਨੂੰ ਵਰਲੀ-ਜਾਣ ਵਾਲੀ ਇੱਕ ਅੰਡਰ ਗਰਾਊਂਡ ਮੈਟਰੋ ਰੇਲ ਗੱਡੀ ‘ਤਕਨੀਕੀ ਖਰਾਬੀ’ ਕਾਰਨ ਖਾਲੀ ਕਰਵਾ ਲਈ ਗਈ। ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੁੰਬਈ ਮੈਟਰੋ...
ਮੁੰਬਈ ਮੈਟਰੋ ਰੇਲ ਕਾਰਪੋਰੇਸ਼ਨ ਲਿਮਿਟਡ (ਐੱਮ ਐੱਮ ਆਰ ਸੀ ਐੱਲ) ਨੇ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ ਨੂੰ ਵਰਲੀ-ਜਾਣ ਵਾਲੀ ਇੱਕ ਅੰਡਰ ਗਰਾਊਂਡ ਮੈਟਰੋ ਰੇਲ ਗੱਡੀ ‘ਤਕਨੀਕੀ ਖਰਾਬੀ’ ਕਾਰਨ ਖਾਲੀ ਕਰਵਾ ਲਈ ਗਈ।
ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੁੰਬਈ ਮੈਟਰੋ ਲਾਈਨ-3 ’ਤੇ ਆਚਾਰੀਆ ਆਤਰੇ ਚੌਕ ਵੱਲ ਜਾ ਰਹੀ ਰੇਲ ਗੱਡੀ ’ਚ ਬਾਅਦ ਦੁਪਹਿਰ 2.44 ਵਜੇ ਦੇ ਕਰੀਬ ਸਾਂਤਾਕਰੂਜ਼ ਸਟੇਸ਼ਨ ਨੇੜੇ ਪਹੁੰਚਦਿਆਂ ਖਰਾਬੀ ਆ ਗਈ। ਹਾਲਾਂਕਿ ਬਿਆਨ ਵਿੱਚ ਨੁਕਸ ਬਾਰੇ ਨਹੀਂ ਦੱਸਿਆ ਗਿਆ ਪਰ ਕੁਝ ਯਾਤਰੀਆਂ ਨੇ ਰੇਲ ਗੱਡੀ ਵਿੱਚੋਂ ਧੂੰਆਂ ਨਿਕਲਣ ਦੀ ਸ਼ਿਕਾਇਤ ਕੀਤੀ ਹੈ। MMRCL ਦੇ ਬੁਲਾਰੇ ਨੇ ਹਾਲਾਂਕਿ ਰੇਲ ਗੱਡੀ ਵਿੱਚ ਅੱਗ ਲੱਗਣ ਜਾਂ ਧੂੰਆਂ ਨਿਕਲਣ ਤੋਂ ਇਨਕਾਰ ਕੀਤਾ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹਤਿਆਤ ਵਜੋਂ ਰੇਲ ਗੱਡੀ ਸਾਂਤਾਕਰੂਜ਼ ਸਟੇਸ਼ਨ ’ਤੇ ਸੁਰੱਖਿਅਤ ਢੰਗ ਨਾਲ ਖਾਲੀ ਕਰਵਾ ਲਈ ਗਈ ਤੇ ਬਾਅਦ ਵਿੱਚ ਤਕਨੀਕੀ ਜਾਂਚ ਲਈ ਬਾਂਦਰਾ-ਕੁਰਲਾ ਕੰਪਲੈਕਸ ਲੂਪਲਾਈਨ ’ਤੇ ਭੇਜ ਦਿੱਤੀ ਗਈ। ਬਿਆਨ ’ਚ ਕਿਹਾ ਗਿਆ ਹੈ ਕਿ ਇਹ ਪ੍ਰਭਾਵਿਤ ਸੇਵਾ ਰੱਦ ਕਰ ਦਿੱਤੀ ਗਈ ਪਰ ਹੋਰ ਸਾਰੀਆਂ ਰੇਲ ਸੇਵਾਵਾਂ ਨਿਰਵਿਘਨ ਜਾਰੀ ਰਹੀਆਂ।