ਮੁੰਬਈ: ਬੱਚਿਆਂ ਨੂੰ ਬੰਦੀ ਬਣਾਉਣ ਵਾਲੇ ਦੀ ਪੁਲੀਸ ਕਾਰਵਾਈ ਦੌਰਾਨ ਮੌਤ
ਪੁਲੀਸ ਤੇ ਕਮਾਂਡੋ ਨੇ ਬੱਚਿਆਂ ਨੂੰ ਬਚਾੳੁਣ ਵੇਲੇ ਗੋਲੀ ਮਾਰੀ; ਇਲਾਜ ਦੌਰਾਨ ਹੋੲੀ ਮੌਤ
Mumbai: Over 20 children `held hostage' in Powai area rescued
ਪੋਵਈ ਵਿਚ ਬੱਚਿਆਂ ਨੂੰ ਛੁਡਾਉਣ ਵੇਲੇ ਪੁਲੀਸ ਦੀ ਗੋਲੀ ਲੱਗੀ ਤੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪੁਲੀਸ ਤੇ ਕਮਾਂਡੋ ਨੇ ਉਸ ’ਤੇ ਫਾਇਰਿੰਗ ਕੀਤੀ ਤੇ ਉਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਤੇ ਹਸਪਤਾਲ ਵਿਚ ਜਾ ਕੇ ਉਸ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਪੋਵਈ ਦੇ ਇੱਕ ਸਟੂਡੀਓ ਵਿਚ ਇੱਕ ਵਿਅਕਤੀ ਵਲੋਂ ਬੰਦੀ ਬਣਾਏ ਗਏ 20 ਤੋਂ ਵੱਧ ਬੱਚਿਆਂ ਨੂੰ ਅੱਜ ਪੁਲੀਸ, ਕਮਾਂਡੋਜ਼ ਅਤੇ ਫਾਇਰ ਬ੍ਰਿਗੇਡ ਟੀਮਾਂ ਨੇ ਸੁਰੱਖਿਅਤ ਕੱਢ ਲਿਆ ਹੈ। ਸੰਯੁਕਤ ਪੁਲਿਸ ਕਮਿਸ਼ਨਰ ਸੱਤਿਆਨਾਰਾਇਣ ਨੇ ਕਿਹਾ ਕਿ ਸਾਰੇ ਬੱਚੇ ਸੁਰੱਖਿਅਤ ਹਨ। ਇੱਕ ਹੋਰ ਅਧਿਕਾਰੀ ਨੇ ਕਿਹਾ ਕਿ ਇਸ ਸਬੰਧੀ ਰੋਹਿਤ ਆਰੀਆ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਜੋ ਮਾਨਸਿਕ ਤੌਰ ’ਤੇ ਅਸਥਿਰ ਜਾਪਦਾ ਹੈ।
ਵੀਰਵਾਰ ਦੁਪਹਿਰ ਨੂੰ ਐਲ ਐਂਡ ਟੀ ਇਮਾਰਤ ਦੇ ਨੇੜੇ ਆਰ ਏ ਸਟੂਡੀਓ ਵਿੱਚ ਉਸ ਸਮੇਂ ਨਾਟਕੀ ਸਥਿਤੀ ਪੈਦਾ ਹੋਈ ਜਦੋਂ ਬੱਚਿਆਂ ਜਿਨ੍ਹਾਂ ਵਿਚ ਮੁੰਡੇ ਤੇ ਕੁੜੀਆਂ ਸ਼ਾਮਲ ਸੀ, ਨੂੰ ਆਡੀਸ਼ਨ ਲਈ ਬੁਲਾਇਆ ਗਿਆ। ਇਸ ਤੋਂ ਬਾਅਦ ਰੋਹਿਤ ਆਰੀਆ ਨੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਜਾਰੀ ਕੀਤਾ ਜਿਸ ਵਿੱਚ ਕਿਹਾ ਗਿਆ ਸੀ ਕਿ ਉਹ ਖੁਦਕੁਸ਼ੀ ਕਰਨਾ ਚਾਹੁੰਦਾ ਸੀ ਪਰ ਉਸ ਨੇ ਖੁਦਕੁਸ਼ੀ ਨਾ ਕਰ ਇਕ ਹੋਰ ਯੋਜਨਾ ਬਣਾਈ ਤੇ ਬੱਚਿਆਂ ਨੂੰ ਬੰਦੀ ਬਣਾਇਆ। ਉਹ ਕੁਝ ਲੋਕਾਂ ਨਾਲ ਗੱਲ ਕਰਨਾ ਚਾਹੁੰਦਾ ਹੈ ਅਤੇ ਉਨ੍ਹਾਂ ਤੋਂ ਸਵਾਲ ਪੁੱਛਣਾ ਚਾਹੁੰਦਾ ਹੈ। ਉਸ ਨੇ ਕਿਹਾ ਕਿ ਉਹ ਦਹਿਸ਼ਤਗਰਦ ਨਹੀਂ ਹੈ ਤੇ ਜੇ ਉਸ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤੇ ਉਸ ਨੂੰ ਉਕਸਾਇਆ ਗਿਆ ਤਾਂ ਉਹ ਸਟੂਡੀਓ ਨੂੰ ਅੱਗ ਲਾ ਦੇੇਵੇਗਾ।

