ਮੁੰਬਈ: ਇਮਾਰਤ ਦੀ ਬਾਲਕੋਨੀ ਦਾ ਕੁਝ ਹਿੱਸਾ ਡਿੱਗਣ ਕਾਰਨ ਮਹਿਲਾ ਦੀ ਮੌਤ, ਤਿੰਨ ਹੋਰ ਜ਼ਖ਼ਮੀ
ਮੁੰਬਈ, 20 ਜੁਲਾਈ ਦੱਖਣੀ ਮੁੰਬਈ ’ਚ ਸ਼ਨਿਚਰਵਾਰ ਨੂੰ ਗਰੈਂਡ ਰੋਡ ਰੇਲਵੇ ਸਟੇਸ਼ਨ ਨੇੜੇ ਚਾਰ ਮੰਜ਼ਿਲਾ ਰਿਹਾਇਸ਼ੀ ਇਮਾਰਤ ਦੀ ਬਾਲਕੋਨੀ ਦਾ ਕੁਝ ਹਿੱਸਾ ਡਿੱਗਣ ਕਾਰਨ ਇਕ ਮਹਿਲਾ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਇਕ ਅਧਿਕਾਰੀ ਨੇ ਕਿਹਾ...
Advertisement
ਮੁੰਬਈ, 20 ਜੁਲਾਈ
ਦੱਖਣੀ ਮੁੰਬਈ ’ਚ ਸ਼ਨਿਚਰਵਾਰ ਨੂੰ ਗਰੈਂਡ ਰੋਡ ਰੇਲਵੇ ਸਟੇਸ਼ਨ ਨੇੜੇ ਚਾਰ ਮੰਜ਼ਿਲਾ ਰਿਹਾਇਸ਼ੀ ਇਮਾਰਤ ਦੀ ਬਾਲਕੋਨੀ ਦਾ ਕੁਝ ਹਿੱਸਾ ਡਿੱਗਣ ਕਾਰਨ ਇਕ ਮਹਿਲਾ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਇਕ ਅਧਿਕਾਰੀ ਨੇ ਕਿਹਾ ਕਿ ਹਾਦਸੇ ’ਚ ਚਾਰ ਵਿਅਕਤੀ ਜ਼ਖ਼ਮੀ ਹੋਏ ਸਨ ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿਥੇ ਮਹਿਲਾ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਅਧਿਕਾਰੀ ਨੇ ਕਿਹਾ ਕਿ ਇਹ ਇਮਾਰਤ ਪੁਰਾਣੀ ਸੀ ਅਤੇ ਬ੍ਰਿਹਨਮੁੰਬਈ ਨਗਰ ਨਿਗਮ ਨੇ ਇਸ ਨੂੰ ਖ਼ਤਰਨਾਕ ਐਲਾਨਿਆ ਹੋਇਆ ਸੀ। ਘਟਨਾ ਮਗਰੋਂ ਇਮਾਰਤ ’ਚੋਂ ਸੱਤ ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। -ਪੀਟੀਆਈ
Advertisement
Advertisement
Advertisement
×

