ਐੱਮਯੂਡੀ ਘੁਟਾਲਾ: ਈਡੀ ਵੱਲੋਂ 100 ਕਰੋੜ ਦੀਆਂ 92 ਜਾਇਦਾਦਾਂ ਕੁਰਕ
ਨਵੀਂ ਦਿੱਲੀ: ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੈਸੂਰ ਸ਼ਹਿਰੀ ਵਿਕਾਸ ਅਥਾਰਿਟੀ (ਐੱਮਯੂਡੀਏ) ਦੀਆਂ ਜਾਇਦਾਦਾਂ ਦੀ ਅਲਾਟਮੈਂਟ ਵਿੱਚ ਹੋਏ ਵੱਡੇ ‘ਘਪਲੇ’ ਸਬੰਧੀ 100 ਕਰੋੜ ਰੁਪਏ ਦੇ ਬਾਜ਼ਾਰੀ ਮੁੱਲ ਵਾਲੀਆਂ 92 ਜਾਇਦਾਦਾਂ ਅਸਥਾਈ ਤੌਰ ’ਤੇ ਕੁਰਕ ਕੀਤੀਆਂ ਹਨ। ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ...
Advertisement
ਨਵੀਂ ਦਿੱਲੀ: ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੈਸੂਰ ਸ਼ਹਿਰੀ ਵਿਕਾਸ ਅਥਾਰਿਟੀ (ਐੱਮਯੂਡੀਏ) ਦੀਆਂ ਜਾਇਦਾਦਾਂ ਦੀ ਅਲਾਟਮੈਂਟ ਵਿੱਚ ਹੋਏ ਵੱਡੇ ‘ਘਪਲੇ’ ਸਬੰਧੀ 100 ਕਰੋੜ ਰੁਪਏ ਦੇ ਬਾਜ਼ਾਰੀ ਮੁੱਲ ਵਾਲੀਆਂ 92 ਜਾਇਦਾਦਾਂ ਅਸਥਾਈ ਤੌਰ ’ਤੇ ਕੁਰਕ ਕੀਤੀਆਂ ਹਨ। ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਵੀ ਇਸ ਘਪਲੇ ਵਿੱਚ ਕਥਿਤ ਤੌਰ ’ਤੇ ਸ਼ਾਮਲ ਹਨ। ਇਸ ਘਪਲੇ ਸਬੰਧੀ ਈਡੀ ਹੁਣ ਤੱਕ 400 ਕਰੋੜ ਰੁਪਏ ਦੀਆਂ ਜਾਇਦਾਦਾਂ ਕੁਰਕ ਕਰ ਚੁੱਕਾ ਹੈ। ਈਡੀ ਨੇ ਦੋਸ਼ ਲਾਇਆ ਹੈ ਕਿ ਕੁਰਕ ਕੀਤੀਆਂ ਗਈਆਂ ਜਾਇਦਾਦਾਂ ‘ਹਾਊਸਿੰਗ ਕੋਆਪਰੇਟਿਵ ਸੁਸਾਇਟੀਜ਼’ ਅਤੇ ਉਨ੍ਹਾਂ ਵਿਅਕਤੀਆਂ ਦੇ ਨਾਮ ’ਤੇ ਰਜਿਸਟਰ ਕੀਤੀਆਂ ਗਈਆਂ ਸਨ, ਜੋ ਐੱਮਯੂਡੀਏ ਅਧਿਕਾਰੀਆਂ ਸਮੇਤ ਰਸੂਖ ਰੱਖਣ ਵਾਲੇ ਵਿਅਕਤੀਆਂ ਲਈ ‘ਫਰੰਟ ਜਾਂ ਡੰਮੀ’ ਵਜੋਂ ਕੰਮ ਕਰ ਰਹੇ ਸਨ। ਕੇਂਦਰੀ ਏਜੰਸੀ ਨੇ ਕਿਹਾ, ‘ਈਡੀ ਵੱਲੋਂ ਜ਼ਬਤ ਕੀਤੀਆਂ ਜਾਇਦਾਦਾਂ ਪਿਛਲੀ ਕੁਰਕੀ ਦਾ ਹੀ ਹਿੱਸਾ ਹਨ।’ -ਪੀਟੀਆਈ
Advertisement
Advertisement
×