ਆਈਆਈਟੀ ਹੈਦਰਾਬਾਦ ’ਚ ਐੱਮਟੈੱਕ ਦੀ ਵਿਦਿਆਰਥਣ ਨੇ ਖ਼ੁਦਕੁਸ਼ੀ ਕੀਤੀ, ਮਹੀਨੇ ’ਚ ਦੂਜੀ ਘਟਨਾ
ਹੈਦਰਾਬਾਦ, 8 ਅਗਸਤ ਤਿਲੰਗਾਨਾ ਦੇ ਸੰਗਾਰੈੱਡੀ ਜ਼ਿਲ੍ਹੇ ਵਿੱਚ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਹੈਦਰਾਬਾਦ ਦੀ 21 ਸਾਲਾ ਪੋਸਟ ਗ੍ਰੈਜੂਏਟ ਵਿਦਿਆਰਥਣ ਨੇ ਆਪਣੇ ਹੋਸਟਲ ਦੇ ਕਮਰੇ ਵਿੱਚ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ। ਇੱਕ ਮਹੀਨੇ ਵਿੱਚ ਆਈਆਈਟੀ-ਹੈਦਰਾਬਾਦ ਦੇ ਵਿਦਿਆਰਥੀ ਵੱਲੋਂ ਖੁਦਕੁਸ਼ੀ ਦੀ...
Advertisement
ਹੈਦਰਾਬਾਦ, 8 ਅਗਸਤ
ਤਿਲੰਗਾਨਾ ਦੇ ਸੰਗਾਰੈੱਡੀ ਜ਼ਿਲ੍ਹੇ ਵਿੱਚ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਹੈਦਰਾਬਾਦ ਦੀ 21 ਸਾਲਾ ਪੋਸਟ ਗ੍ਰੈਜੂਏਟ ਵਿਦਿਆਰਥਣ ਨੇ ਆਪਣੇ ਹੋਸਟਲ ਦੇ ਕਮਰੇ ਵਿੱਚ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ। ਇੱਕ ਮਹੀਨੇ ਵਿੱਚ ਆਈਆਈਟੀ-ਹੈਦਰਾਬਾਦ ਦੇ ਵਿਦਿਆਰਥੀ ਵੱਲੋਂ ਖੁਦਕੁਸ਼ੀ ਦੀ ਇਹ ਦੂਜੀ ਘਟਨਾ ਹੈ। ਪੁਲੀਸ ਨੇ ਦੱਸਿਆ ਕਿ ਓਡੀਸ਼ਾ ਦੀ ਵਿਦਿਆਰਥੀ ਨੇ 26 ਜੁਲਾਈ ਨੂੰ ਐੱਮਟੈੱਕ ਕੋਰਸ ਵਿੱਚ ਦਾਖਲਾ ਲਿਆ ਸੀ ਅਤੇ ਸੋਮਵਾਰ ਰਾਤ ਨੂੰ ਉਸ ਦੇ ਕੁਝ ਸਹਿਪਾਠੀਆਂ ਨੇ ਉਸ ਨੂੰ ਹੋਸਟਲ ਦੇ ਕਮਰੇ ਵਿੱਚ ਛੱਤ ਵਾਲੇ ਪੱਖੇ ਨਾਲ ਲਟਕਦਾ ਦੇਖਿਆ। ਪੁਲੀਸ ਨੇ ਦੱਸਿਆ ਕਿ ਕਥਿਤ ਸੁਸਾਈਡ ਨੋਟ 'ਚ ਵਿਦਿਆਰਥਣ ਨੇ 'ਪਰਿਵਾਰ 'ਚ ਕਿਸੇ ਆਰਥਿਕ ਸਮੱਸਿਆ ਦਾ ਜ਼ਿਕਰ ਕੀਤਾ ਹੈ ਅਤੇ ਪ੍ਰੇਸ਼ਾਨੀ ਕਾਰਨ ਇਹ ਕਦਮ ਚੁੱਕਣ ਬਾਰੇ ਲਿਖਿਆ ਹੈ। ਜੁਲਾਈ ਵਿੱਚ ਆਈਆਈਟੀ-ਹੈਦਰਾਬਾਦ ਦੇ ਦੂਜੇ ਸਾਲ ਦੇ ਬੀਟੈੱਕ ਵਿਦਿਆਰਥੀ ਨੇ ਵਿਸ਼ਾਖਾਪਟਨਮ ਵਿੱਚ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ ਸੀ।
Advertisement
Advertisement
×