ਨਾਬਾਲਗ ਧੀ ਨਾਲ ਜਬਰ-ਜਨਾਹ ਲਈ ਉਕਸਾਉਣ ਵਾਲੀ ਮਾਂ ਦੀ ਸਜ਼ਾ ਬਰਕਰਾਰ
ਦਿੱਲੀ ਹਾਈ ਕੋਰਟ ਨੇ ਇੱਕ ਮਾਂ ਵੱਲੋਂ 11 ਸਾਲ ਦੀ ਧੀ ਨੂੰ ਖਾਮੋਸ਼ ਰਹਿਣ ਅਤੇ ਦੋਸ਼ੀ ਨੂੰ ਵਾਰ-ਵਾਰ ਜਿਨਸੀ ਸ਼ੋਸ਼ਣ ਦੀ ਇਜਾਜ਼ਤ ਦੇਣ ਕਾਰਨ ਉਸ ’ਤੇ ਪੋਕਸੋ ਐਕਟ ਲਗਾਉਣ ਨੂੰ ਜਾਇਜ਼ ਠਹਿਰਾਇਆ ਹੈ। ਜਸਟਿਸ ਸਵਰਨ ਕਾਂਤਾ ਸ਼ਰਮਾ ਨੇ ਪੋਕਸੋ ਐਕਟ...
Advertisement
ਦਿੱਲੀ ਹਾਈ ਕੋਰਟ ਨੇ ਇੱਕ ਮਾਂ ਵੱਲੋਂ 11 ਸਾਲ ਦੀ ਧੀ ਨੂੰ ਖਾਮੋਸ਼ ਰਹਿਣ ਅਤੇ ਦੋਸ਼ੀ ਨੂੰ ਵਾਰ-ਵਾਰ ਜਿਨਸੀ ਸ਼ੋਸ਼ਣ ਦੀ ਇਜਾਜ਼ਤ ਦੇਣ ਕਾਰਨ ਉਸ ’ਤੇ ਪੋਕਸੋ ਐਕਟ ਲਗਾਉਣ ਨੂੰ ਜਾਇਜ਼ ਠਹਿਰਾਇਆ ਹੈ। ਜਸਟਿਸ ਸਵਰਨ ਕਾਂਤਾ ਸ਼ਰਮਾ ਨੇ ਪੋਕਸੋ ਐਕਟ ਦੀ ਧਾਰਾ 6, 17 ਅਤੇ 21 ਤਹਿਤ ਹੇਠਲੀ ਅਦਾਲਤ ਵੱਲੋਂ ਮਹਿਲਾ ਨੂੰ ਸੁਣਾਈ ਗਈ 25 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਬਰਕਰਾਰ ਰੱਖੀ। ਬੈਂਚ ਨੇ ਕਿਹਾ ਕਿ ਔਰਤ ਦਾ ਵਿਹਾਰ ਅਪਰਾਧ ਵਿੱਚ ਮਦਦ ਕਰਨ ਦੇ ਬਰਾਬਰ ਹੈ। ਅਦਾਲਤ ਨੇ ਕਿਹਾ ਕਿ ਮਾਂ ਨੇ ਜਾਣਬੁੱਝ ਕੇ ਅਧਿਕਾਰੀਆਂ ਨਾਲ ਸੰਪਰਕ ਨਾ ਕਰਨ ਜਾਂ ਹੋਰ ਨੁਕਸਾਨ ਰੋਕਣ ਦੇ ਸਮਰੱਥ ਕਿਸੇ ਵੀ ਵਿਅਕਤੀ ’ਤੇ ਭਰੋਸਾ ਨਾ ਕਰਨ ਦੀ ਚੋਣ ਵੀ ਕੀਤੀ ਸੀ ਅਤੇ ਅਜਿਹੀ ਗਲਤੀ ਐਕਟ ਦੀ ਧਾਰਾ 21 ਤਹਿਤ ਸਜ਼ਾਯੋਗ ਹੈ। ਇਹ ਕੇਸ ਪਿਤਾ ਵੱਲੋਂ ਦਾਖ਼ਲ ਲਿਖਤੀ ਸ਼ਿਕਾਇਤ ਨਾਲ ਸ਼ੁਰੂ ਹੋਇਆ ਸੀ।
Advertisement
Advertisement
×