ਜੌੜੀਆਂ ਧੀਆਂ ਨੂੰ ਮਾਰਨ ਕਾਰਨ ਮਾਂ ਨੂੰ ਉਮਰ ਕੈਦ
ਇੱਥੋਂ ਦੀ ਅਦਾਲਤ ਨੇ ਔਰਤ ਨੂੰ ਆਪਣੀਆਂ ਦੋ ਨਵਜੰਮੀਆਂ ਧੀਆਂ ਦਾ ਕਤਲ ਕਰ ਕੇ ਨਾਲੇ ਵਿੱਚ ਸੁੱਟਣ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਪਰਿਵਾਰ ਨਾਲ ਜੁੜੇ ਮਾਮਲਿਆਂ ਸਬੰਧੀ ਅਦਾਲਤ ਦੇ ਐਡੀਸ਼ਨਲ ਸੈਸ਼ਨ ਜੱਜ ਨਿਤਿਨ ਕੁਮਾਰ ਨੇ ਮੰਡੀ...
Advertisement
ਇੱਥੋਂ ਦੀ ਅਦਾਲਤ ਨੇ ਔਰਤ ਨੂੰ ਆਪਣੀਆਂ ਦੋ ਨਵਜੰਮੀਆਂ ਧੀਆਂ ਦਾ ਕਤਲ ਕਰ ਕੇ ਨਾਲੇ ਵਿੱਚ ਸੁੱਟਣ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਪਰਿਵਾਰ ਨਾਲ ਜੁੜੇ ਮਾਮਲਿਆਂ ਸਬੰਧੀ ਅਦਾਲਤ ਦੇ ਐਡੀਸ਼ਨਲ ਸੈਸ਼ਨ ਜੱਜ ਨਿਤਿਨ ਕੁਮਾਰ ਨੇ ਮੰਡੀ ਕਸਬੇ ਦੇ ਸੁਹਾਰਾ ਮੁਹੱਲਾ ਵਾਸੀ ਰੋਹਿਨਾ ਨੂੰ 10,000 ਰੁਪਏ ਦਾ ਜੁਰਮਾਨਾ ਵੀ ਕੀਤਾ। ਜ਼ਿਕਰਯੋਗ ਹੈ ਕਿ 19 ਸਤੰਬਰ 2021 ਨੂੰ ਮੰਡੀ ਕਸਬੇ ਵਿੱਚੋਂ ਲੰਘਦੇ ਸਕੋਡੀ ਨਾਲੇ ਵਿੱਚ ਦੋ ਨਵਜੰਮੀਆਂ ਬੱਚੀਆਂ ਮ੍ਰਿਤਕ ਮਿਲੀਆਂ ਸਨ। ਸੀਸੀਟੀਵੀ ਫੁਟੇਜ ਵਿੱਚ ਰੋਹਿਨਾ ਜੌੜੇ ਬੱਚਿਆਂ ਨੂੰ ਨਾਲੇ ਵਿੱਚ ਸੁੱਟਦੀ ਨਜ਼ਰ ਆਈ ਸੀ। ਇਸ ਦੇ ਆਧਾਰ ’ਤੇ ਕੇਸ ਦਰਜ ਕਰਨ ਮਗਰੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ।
Advertisement
Advertisement
×