DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

mosque survey in UP: ਯੂਪੀ: ਮਸਜਿਦ ਦੇ ਸਰਵੇਖਣ ਦੌਰਾਨ ਦੌਰਾਨ ਹਿੰਸਾ; ਤਿੰਨ ਮੌਤਾਂ; ਪੁਲੀਸ ਤੇ ਸੁਰੱਖਿਆ ਬਲਾਂ ਨੇ ਗੋਲੀਆਂ ਚਲਾਈਆਂ ਤੇ ਅੱਥਰੂ ਗੈਸ ਛੱਡੀ

ਅਦਾਲਤ ਦੇ ਹੁਕਮਾਂ ’ਤੇ ਕੀਤਾ ਗਿਆ ਸੀ ਜਾਮਾ ਮਸਜਿਦ ਦਾ ਸਰਵੇਖਣ; ਪਥਰਾਅ ਕਰਨ ਤੋਂ ਬਾਅਦ ਤਣਾਅ ਵਧਿਆ; ਪੁਲੀਸ ਨਫਰੀ ਵਧਾਈ; ਡੀਆਈਜੀ ਤੇ ਆਈਜੀ ਮੌਕੇ ’ਤੇ ਪੁੱਜੇ
  • fb
  • twitter
  • whatsapp
  • whatsapp
Advertisement

ਸੰਭਲ (ਉੱਤਰ ਪ੍ਰਦੇਸ਼), 24 ਨਵੰਬਰ

ਇੱਥੇ ਮੁਗਲ ਕਾਲ ਵੇਲੇ ਦੀ ਇਕ ਮਸਜਿਦ ਦਾ ਅੱਜ ਸਰਵੇਖਣ ਕੀਤਾ ਗਿਆ ਜਿਸ ਦੌਰਾਨ ਹਿੰਸਾ ਭੜਕ ਗਈ ਤੇ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਇਸ ਸਰਵੇਖਣ ਦਾ ਲੋਕਾਂ ਵਲੋਂ ਵਿਰੋਧ ਕੀਤਾ ਗਿਆ ਤੇ ਉਨ੍ਹਾਂ ਪੁਲੀਸ ’ਤੇ ਪ੍ਰਸ਼ਾਸਨਿਕ ਅਧਿਕਾਰੀਆਂ ’ਤੇ ਪਥਰਾਅ (Stone pelting) ਕੀਤਾ। ਇਸ ਤੋਂ ਬਾਅਦ ਪੁਲੀਸ ਨੇ ਅੱਥਰੂ ਗੈਸ ਛੱਡੀ ਤੇ ਲਾਠੀਚਾਰਜ ਕੀਤਾ। ਇਸ ਖੇਤਰ ਵਿਚ ਪਿਛਲੇ ਕੁਝ ਦਿਨਾਂ ਤੋਂ ਤਣਾਅ ਵਧਿਆ ਹੋਇਆ ਹੈ ਕਿਉਂਕਿ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਥਾਂ ’ਤੇ ਅਸਲ ਵਿੱਚ ਇੱਕ ਪ੍ਰਾਚੀਨ ਹਿੰਦੂ ਮੰਦਰ ਸੀ। ਇਸ ਸਬੰਧੀ ਸਥਾਨਕ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਗਈ ਸੀ ਤੇ ਅਦਾਲਤੇ ਦੇ ਹੁਕਮਾਂ ’ਤੇ ਪਿਛਲੇ ਮੰਗਲਵਾਰ ਵੀ ਜਾਮਾ ਮਸਜਿਦ ਦਾ ਸਰਵੇਖਣ ਕੀਤਾ ਗਿਆ ਸੀ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇਸ ਥਾਂ ’ਤੇ ਇੱਕ ਮੰਦਰ ਹੈ।

Advertisement

ਜਾਣਕਾਰੀ ਅਨੁਸਾਰ ਇੱਥੇ ਅੱਜ ਸੰਭਲ ਦੀ ਜਾਮਾ ਮਸਜਿਦ ਦੇ ਸਰਵੇਖਣ ਦਾ ਸਥਾਨਕ ਵਾਸੀਆਂ ਨੇ ਵਿਰੋਧ ਕੀਤਾ ਤੇ ਉਨ੍ਹਾਂ ਦੀ ਪੁਲੀਸ ਨਾਲ ਝੜਪ ਹੋ ਗਈ, ਜਿਸ ਦੌਰਾਨ ਤਿੰਨ ਜਣਿਆਂ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਭੀੜ ਬੇਕਾਬੂ ਹੋ ਗਈ ਤੇ ਉਨ੍ਹਾਂ ਨੇ ਕਈ ਥਾਈਂ ਅੱਗ ਲਾ ਦਿੱਤੀ ਤੇ ਪੁਲੀਸ ਤੇ ਪ੍ਰਸ਼ਾਸਨ ਦੀਆਂ ਟੀਮਾਂ ’ਤੇ ਪਥਰਾਅ ਕੀਤਾ। ਮਰਨ ਵਾਲੇ ਨੌਜਵਾਨਾਂ ਦੇ ਪਰਿਵਾਰਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਬੱਚਿਆਂ ਦੀ ਮੌਤ ਪੁਲੀਸ ਦੀ ਗੋਲੀ ਨਾਲ ਹੋਈ ਹੈ ਜਦਕਿ ਕਮਿਸ਼ਨਰ ਨੇ ਕਿਹਾ ਕਿ ਛੱਤਾਂ ਤੋਂ ਗੋਲੀਆਂ ਚਲਾਈਆਂ ਗਈਆਂ ਸਨ ਜਿਸ ਕਾਰਨ ਮੌਤਾਂ ਹੋਈਆਂ। ਇਸ ਮੌਕੇ ਡੀਆਈਜੀ ਤੇ ਆਈਜੀ ਵੀ ਘਟਨਾ ਸਥਾਨ ’ਤੇ ਪੁੱਜ ਗਏ ਹਨ।

ਇਸ ਤੋਂ ਪਹਿਲਾਂ ਅੱਜ ਵਿਵਾਦਿਤ ਸਥਾਨ ’ਤੇ ਅਦਾਲਤ ਦੇ ਹੁਕਮਾਂ ਵਜੋਂ ਐਡਵੋਕੇਟ ਕਮਿਸ਼ਨਰ ਵਲੋਂ ਦੂਜਾ ਸਰਵੇਖਣ ਸਵੇਰੇ 7 ਵਜੇ ਸ਼ੁਰੂ ਕਰਵਾਇਆ ਗਿਆ, ਇਸ ਦੌਰਾਨ ਭੀੜ ਇਕੱਠੀ ਹੋਣ ਲੱਗੀ ਤੇ ਉਨ੍ਹਾਂ ਨੇ ਪੁਲੀਸ ਤੇ ਟੀਮ ਦਾ ਵਿਰੋਧ ਕੀਤਾ ਜਿਸ ਤੋਂ ਬਾਅਦ ਪੁਲੀਸ ਬਲਾਂ ਨੂੰ ਸਖਤੀ ਵਰਤਣੀ ਪਈ।

Advertisement
×