ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਿਮਾਚਲ ਪ੍ਰਦੇਸ਼ ’ਚ 600 ਤੋਂ ਵੱਧ ਸੜਕਾਂ ਬੰਦ, ਸੂਬੇ ’ਚ ਮੀਂਹ ਜਾਰੀ; ਯੈਲੋ ਅਲਰਟ ਜਾਰੀ

ਕਈ ਥਾਈਂ ਬਿਜਲੀ ਤੇ ਪਾਣੀ ਦੀ ਸਪਲਾਈ ਠੱਪ
Advertisement

ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਕਾਰਨ ਪੂਰੇ ਸੂਬੇ ਵਿੱਚ ਤਿੰਨ ਕੌਮੀ ਸ਼ਾਹਰਾਹਾਂ ਸਣੇ 650 ਸੜਕਾਂ ਬੰਦ ਹਨ। ਰਾਜ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਅਨੁਸਾਰ ਮੰਡੀ ਵਿੱਚ ਕਰੀਬ 246 ਸੜਕਾਂ, ਕੁੱਲੂ ਵਿੱਚ NH 03 ਅਤੇ NH 305 ਸਮੇਤ 172, ਸ਼ਿਮਲਾ ਵਿੱਚ 58, ਕਾਂਗੜਾ ਵਿੱਚ 45, ਚੰਬਾ ਵਿੱਚ 38, ਸਿਰਮੌਰ ਵਿੱਚ 24, ਊਨਾ ਵਿੱਚ NH 503A ਸਮੇਤ 23, ਸੋਲਨ ਵਿੱਚ 17, ਬਿਲਾਸਪੁਰ ਵਿੱਚ 13, ਹਮੀਰਪੁਰ ਵਿੱਚ 12 ਅਤੇ ਕਿਨੌਰ ਜ਼ਿਲ੍ਹੇ ਵਿੱਚ ਦੋ ਸੜਕਾਂ ਬੰਦ ਹਨ।

ਇਸ ਤੋਂ ਇਲਾਵਾ ਕੁੱਲੂ ਵਿੱਚ 93, ਮੰਡੀ ਵਿੱਚ 64, ਚੰਬਾ ਵਿੱਚ 24 ਅਤੇ ਸ਼ਿਮਲਾ ਵਿੱਚ ਚਾਰ ਸਣੇ ਕੁੱਲ 185 ਟਰਾਂਸਫਾਰਮਰ ਬੰਦ ਹੋਣ ਕਰਕੇ ਬਿਜਲੀ ਸਪਲਾਈ ਠੱਪ ਹੈ। ਇਸੇ ਤਰ੍ਹਾਂ ਕਾਂਗੜਾ ਵਿੱਚ 176, ਸ਼ਿਮਲਾ ਵਿੱਚ 61, ਮੰਡੀ ਵਿੱਚ 53, ਹਮੀਰਪੁਰ ਵਿੱਚ 27, ਚੰਬਾ ਵਿੱਚ 17, ਕੁੱਲੂ ਵਿੱਚ ਛੇ, ਸਿਰਮੌਰ ਵਿੱਚ ਦੋ ਅਤੇ ਸੋਲਨ ਜ਼ਿਲ੍ਹੇ ਵਿੱਚ ਇੱਕ ਸਮੇਤ 343 ਜਲ ਸਪਲਾਈ ਸਕੀਮਾਂ ਠੱਪ ਹੋਣ ਕਰਕੇ ਬਹੁਤ ਸਾਰੇ ਖੇਤਰ ਪੀਣ ਵਾਲੇ ਪਾਣੀ ਦੀ ਸਪਲਾਈ ਤੋਂ ਵਾਂਝੇ ਹਨ। ਇਸ ਦੌਰਾਨ ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਜਾਰੀ ਰਹਿਣ ਦੀ ਉਮੀਦ ਹੈ ਕਿਉਂਕਿ ਰਾਜ ਦੇ ਮੌਸਮ ਵਿਭਾਗ ਨੇ ਅੱਜ ਸ਼ਿਮਲਾ, ਕੁੱਲੂ, ਕਿੰਨੌਰ ਅਤੇ ਸਿਰਮੌਰ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ।

Advertisement

Advertisement
Tags :
600 ਸੜਕਾਂ ਬੰਦHimachal Pradesh weatherOver 600 roads blockedrainfallwater and electricity supplyyellow warningਹਿਮਾਚਲ ਪ੍ਰਦੇਸ਼ ਮੀਂਹਹਿਮਾਚਲ ਪ੍ਰਦੇਸ਼ ਮੌਸਮਯੈਲੋ ਅਲਰਟ
Show comments