ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਬਿਹਾਰ ’ਚ 5.76 ਲੱਖ ਤੋਂ ਵੱਧ ਵੋਟਰ ਕਈ ਥਾਵਾਂ ’ਤੇ ਰਜਿਸਟਰਡ

ਚੋਣ ਕਮਿਸ਼ਨ ਨੇ ਵੋਟਰ ਸੂਚੀਅਾਂ ਦੀ ਸੁਧਾਈ ਦੌਰਾਨ ਦਾਅਵਾ ਕੀਤਾ
Advertisement

ਚੋਣ ਕਮਿਸ਼ਨ ਨੇ ਬਿਹਾਰ ਵਿੱਚ ਦੇਖਿਆ ਹੈ ਕਿ 5.76 ਲੱਖ ਤੋਂ ਵੱਧ ਵੋਟਰ ਕਈ ਥਾਵਾਂ ’ਤੇ ਰਜਿਸਟਰਡ ਹਨ ਅਤੇ 12.55 ਲੱਖ ਤੋਂ ਵੱਧ ਵੋਟਰਾਂ ਦੀ ਸੰਭਾਵੀ ਤੌਰ ’ਤੇ ਮੌਤ ਹੋ ਚੁੱਕੀ ਹੈ। ਸੂਬੇ ਦੀਆਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਮੁਹਿੰਮ (ਐੱਸਆਈਆਰ) ਜਾਰੀ ਰਹਿਣ ਵਿਚਾਲੇ ਅਧਿਕਾਰਤ ਅੰਕੜਿਆਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਬੂਥ ਪੱਧਰ ਦੇ ਅਧਿਕਾਰੀਆਂ ਵੱਲੋਂ ਘਰ-ਘਰ ਜਾ ਕੇ ਕੀਤੇ ਗਏ ਸਰਵੇਖਣ ਦੌਰਾਨ ਲਗਪਗ 7.90 ਕਰੋੜ ਵੋਟਰਾਂ ’ਚੋਂ 35.69 ਲੱਖ ਤੋਂ ਵੱਧ ਵੋਟਰ ਆਪਣੇ ਪਤੇ ’ਤੇ ਨਹੀਂ ਮਿਲੇ। ਅੰਕੜਿਆਂ ਮੁਤਾਬਕ, 17.37 ਲੱਖ ਤੋਂ ਵੱਧ ਵੋਟਰ ਸੰਭਾਵੀ ਤੌਰ ’ਤੇ ਦੂਜੀਆਂ ਥਾਵਾਂ ’ਤੇ ਚਲੇ ਗਏ ਹਨ। ਚੋਣ ਕਮਿਸ਼ਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਅੰਕੜਿਆਂ ’ਚ ਬਦਲਾਅ ਦੇਖਣ ਨੂੰ ਮਿਲੇਗਾ।

ਚੋਣ ਕਮਿਸ਼ਨ ਭਾਜਪਾ ਦਾ ਵਿੰਗ ਬਣਿਆ: ਤੇਜਸਵੀ

ਰਾਸ਼ਟਰੀ ਜਨਤਾ ਦਲ ਦੇ ਆਗੂ ਤੇਜਸਵੀ ਯਾਦਵ ਨੇ ਚੋਣ ਕਮਿਸ਼ਨ ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦੌਰਾਨ 35 ਲੱਖ ਤੋਂ ਵੱਧ ਵੋਟਰ ਆਪਣੇ ਰਜਿਸਟਰਡ ਪਤਿਆਂ ’ਤੇ ਨਹੀਂ ਮਿਲੇ। ਵਿਰੋਧੀ ਧਿਰ ਦੇ ਨੇਤਾ ਨੇ ਦੋਸ਼ ਲਾਇਆ ਕਿ ਚੋਣ ਕਮਿਸ਼ਨ ਕੇਂਦਰ ਵਿੱਚ ਸੱਤਾਧਾਰੀ ਭਾਜਪਾ ਦਾ ‘ਵਿੰਗ’ ਬਣ ਗਿਆ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਿਰਦੇਸ਼ਾਂ ’ਤੇ ਪ੍ਰਚਾਰ ਕਰ ਰਿਹਾ ਹੈ।

Advertisement

Advertisement