ਸੰਸਦ ਦਾ ਮੌਨਸੂਨ ਇਜਲਾਸ 21 ਤੋਂ: ਕਿਰਨ ਰਿਜਿਜੂ
Parliament's Monsoon session to be held from July 21 to Aug 21: Rijiju
Advertisement
ਨਵੀਂ ਦਿੱਲੀ, 2 ਜੁਲਾਈ
ਸੰਸਦ ਦਾ ਮੌਨਸੂਨ ਸੈਸ਼ਨ Monsoon session 21 ਜੁਲਾਈ ਤੋਂ ਸ਼ੁਰੂ ਹੋਵੇਗਾ ਅਤੇ 21 ਅਗਸਤ ਤੱਕ ਚੱਲੇਗਾ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ Kiren Rijiju ਨੇ ਐਕਸ ’ਤੇ ਕਿਹਾ, ‘ਰਾਸ਼ਟਰਪਤੀ ਨੇ 21 ਜੁਲਾਈ ਤੋਂ 21 ਅਗਸਤ ਤੱਕ ਸੰਸਦ ਦਾ ਮੌਨਸੂਨ ਸੈਸ਼ਨ ਬੁਲਾਉਣ ਦੇ ਸਰਕਾਰ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਆਜ਼ਾਦੀ ਦਿਹਾੜੇ ਦੇ ਜਸ਼ਨਾਂ ਦੇ ਮੱਦੇਨਜ਼ਰ 13 ਅਤੇ 14 ਅਗਸਤ ਨੂੰ ਕੋਈ ਕਾਰਵਾਈ ਨਹੀਂ ਹੋਵੇਗੀ।’ ਪਹਿਲਾਂ ਸੈਸ਼ਨ 12 ਅਗਸਤ ਨੂੰ ਖ਼ਤਮ ਹੋ ਜਾਣਾ ਸੀ ਪਰ ਹੁਣ ਇਸ ਨੂੰ ਹਫਤੇ ਲਈ ਵਧਾ ਦਿੱਤਾ ਗਿਆ ਹੈ। -ਪੀਟੀਆਈ
Advertisement
×