ਬਿਹਾਰ ਵਿਧਾਨ ਸਭਾ ਦਾ ਮੌਨਸੂਨ ਇਜਲਾਸ ਸਮਾਪਤ
ਬਿਹਾਰ ਵਿਧਾਨ ਸਭਾ ਦਾ ਪੰਜ ਰੋਜ਼ਾ ਮੌਨਸੂਨ ਇਜਲਾਸ ਅੱਜ ਖ਼ਤਮ ਹੋ ਗਿਆ। ਇਸੇ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਇਜਲਾਸ ਆਖਰੀ ਮੰਨਿਆ ਜਾ ਰਿਹਾ ਹੈ। ਸਪੀਕਰ ਨੰਦ ਕਿਸ਼ੋਰ ਯਾਦਵ ਨੇ ਇਸ ਮੌਕੇ ਭਾਵੁਕ ਭਾਸ਼ਣ ਦਿੱਤਾ। ਉਨ੍ਹਾਂ ਕਿਹਾ,...
Advertisement
ਬਿਹਾਰ ਵਿਧਾਨ ਸਭਾ ਦਾ ਪੰਜ ਰੋਜ਼ਾ ਮੌਨਸੂਨ ਇਜਲਾਸ ਅੱਜ ਖ਼ਤਮ ਹੋ ਗਿਆ। ਇਸੇ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਇਜਲਾਸ ਆਖਰੀ ਮੰਨਿਆ ਜਾ ਰਿਹਾ ਹੈ। ਸਪੀਕਰ ਨੰਦ ਕਿਸ਼ੋਰ ਯਾਦਵ ਨੇ ਇਸ ਮੌਕੇ ਭਾਵੁਕ ਭਾਸ਼ਣ ਦਿੱਤਾ। ਉਨ੍ਹਾਂ ਕਿਹਾ, ‘‘ਮਤਭੇਦ ਇੰਨੇ ਤਿੱਖੇ ਵੀ ਨਹੀਂ ਹੋਣੇ ਚਾਹੀਦੇ ਕਿ ਲੋਕਾਂ ਦੇ ਚੱਲ ਵਸਣ ਤੋਂ ਬਾਅਦ ਵੀ ਦੁਸ਼ਮਣੀ ਜਾਰੀ ਰਹੇ।’’ ਬਿਹਾਰ ’ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦੇ ਮੁੱਦੇ ’ਤੇ ਹੁਕਮਰਾਨ ਅਤੇ ਵਿਰੋਧੀ ਧਿਰ ਆਹਮੋ-ਸਾਹਮਣੇ ਸਨ ਅਤੇ ਉਨ੍ਹਾਂ ਇਜਲਾਸ ਦੌਰਾਨ ਇਕ-ਦੂਜੇ ’ਤੇ ਤਿੱਖੇ ਹਮਲੇ ਕੀਤੇ। ਸਪੀਕਰ ਨੇ ਸਦਨ ’ਚ ਕਿਹਾ ਕਿ ਜਦੋਂ ਨਵੀਂ ਵਿਧਾਨ ਸਭਾ ਚੁਣੀ ਜਾਵੇਗੀ ਤਾਂ ਕਈ ਮੈਂਬਰ ਦੁਬਾਰਾ ਚੁਣ ਕੇ ਆਉਣਗੇ ਪਰ ਕੁਝ ਨਵੇਂ ਚਿਹਰੇ ਵੀ ਜਿੱਤਣਗੇ ਜਿਸ ਕਾਰਨ ਲੋਕਤੰਤਰ ਦੀ ਲਾਟ ਹਮੇਸ਼ਾ ਜਗਦੀ ਰਹੇਗੀ।
Advertisement
Advertisement
×