Modi will bow to Trump: ਮੋਦੀ ਵਪਾਰ ਸਮਝੌਤੇ ਦੇ ਮੁੱਦੇ ’ਤੇ ਟਰੰਪ ਅੱਗੇ ਝੁਕਣਗੇ: ਰਾਹੁਲ
ਕਾਂਗਰਸ ਆਗੂ ਨੇ ਵਣਜ ਮੰਤਰੀ ਦੇ ਬਿਆਨ ’ਤੇ ਕੀਤੀ ਟਿੱਪਣੀ
Advertisement
ਨਵੀਂ ਦਿੱਲੀ, 5 ਜੁਲਾਈ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਭਾਰਤ-ਅਮਰੀਕਾ ਵਪਾਰ ਸਮਝੌਤੇ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਹੈ ਕਿ ਉਹ ਟੈਕਸਾਂ ਦੀ ਸਮਾਂ-ਸੀਮਾ ਦੇ ਮੁੱਦੇ ’ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਦਬਾਅ ਹੇਠ ਆ ਜਾਣਗੇ। ਉਨ੍ਹਾਂ ਇਹ ਟਿੱਪਣੀ ਵਣਜ ਅਤੇ ਸਨਅਤਾਂ ਬਾਰੇ ਕੇਂਦਰੀ ਮੰਤਰੀ ਪਿਯੂਸ਼ ਗੋਇਲ ਵੱਲੋਂ ਬੀਤੇ ਦਿਨੀਂ ਦਿੱਤੇ ਗਏ ਬਿਆਨ ਮਗਰੋਂ ਕੀਤੀ ਹੈ। ਪਿਯੂਸ਼ ਗੋਇਲ ਨੇ ਕਿਹਾ ਸੀ ਕਿ ਭਾਰਤ ਸਮਾਂ-ਸੀਮਾ ਦੇ ਆਧਾਰ ’ਤੇ ਕੋਈ ਵਪਾਰ ਸਮਝੌਤਾ ਨਹੀਂ ਕਰਦਾ ਅਤੇ ਅਮਰੀਕਾ ਨਾਲ ਤਜਵੀਜ਼ਤ ਵਪਾਰ ਸਮਝੌਤੇ ਨੂੰ ਤਾਂ ਹੀ ਸਵੀਕਾਰ ਕੀਤਾ ਜਾਵੇਗਾ ਜਦੋਂ ਇਹ ਪੂਰੀ ਤਰ੍ਹਾਂ ਅੰਤਿਮ ਰੂਪ ਲੈ ਲਵੇਗਾ ਅਤੇ ਰਾਸ਼ਟਰ ਹਿੱਤ ’ਚ ਹੋਵੇਗਾ। ਰਾਹੁਲ ਗਾਂਧੀ ਨੇ ਉਨ੍ਹਾਂ ਦੇ ਇਸ ਬਿਆਨ ਨੂੰ ਲੈ ਕੇ ‘ਐਕਸ’ ’ਤੇ ਪੋਸਟ ਕਰਦਿਆਂ ਦਾਅਵਾ ਕੀਤਾ ਕਿ ਟਰੰਪ ਦੀ ਟੈਕਸ ਸਬੰਧੀ ਸਮਾਂ-ਸੀਮਾ ਅੱਗੇ ਮੋਦੀ ਆਸਾਨੀ ਨਾਲ ਝੁਕ ਜਾਣਗੇ।
Advertisement
Advertisement
×