DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨੋਟਬੰਦੀ ਅਤੇ ਕਿਸਾਨ ਵਿਰੋਧੀ ਬਿੱਲਾਂ ਲਈ ਵੀ ਮੋਦੀ ਮੁਆਫ਼ੀ ਮੰਗਣ: ਰਾਹੁਲ

‘ਸ਼ਿਵਾਜੀ ਦਾ ਬੁੱਤ ਡਿੱਗਣ ਲਈ ਪ੍ਰਧਾਨ ਮੰਤਰੀ ਮਹਾਰਾਸ਼ਟਰ ਦੇ ਹਰੇਕ ਨਾਗਰਿਕ ਤੋਂ ਮੁਆਫ਼ੀ ਮੰਗਣ
  • fb
  • twitter
  • whatsapp
  • whatsapp
featured-img featured-img
ਰੈਲੀ ਦੌਰਾਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਗੱਲਬਾਤ ਕਰਦੇ ਹੋਏ ਰਾਹੁਲ ਗਾਂਧੀ। -ਫੋਟੋ: ਪੀਟੀਆਈ
Advertisement

* ਅਡਾਨੀ ਅਤੇ ਅੰਬਾਨੀ ਨੂੰ ਹੀ ਕਿਉਂ ਦਿੱਤੇ ਜਾਂਦੇ ਨੇ ਸਾਰੇ ਠੇਕੇ: ਕਾਂਗਰਸ ਆਗੂ

ਸਾਂਗਲੀ (ਮਹਾਰਾਸ਼ਟਰ), 5 ਸਤੰਬਰ

Advertisement

ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੰਧੂਦੁਰਗ ਜ਼ਿਲ੍ਹੇ ’ਚ ਛੱਤਰਪਤੀ ਸ਼ਿਵਾਜੀ ਮਹਾਰਾਜ ਦਾ ਬੁੱਤ ਡਿੱਗਣ ਲਈ ਹੀ ਨਹੀਂ, ਸਗੋਂ ਨੋਟਬੰਦੀ, ਕਿਸਾਨ ਵਿਰੋਧੀ ਬਿੱਲਾਂ ਅਤੇ ਜੀਐੱਸਟੀ ਲਈ ਵੀ ਦੇਸ਼ ਦੇ ਹਰ ਨਾਗਰਿਕ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੋਦੀ ਨੂੰ 17ਵੀਂ ਸਦੀ ਦੇ ਮਹਾਨ ਯੋਧੇ ਛੱਤਰਪਤੀ ਸ਼ਿਵਾਜੀ ਮਹਾਰਾਜ ਦੇ ਉਸ ਅਪਮਾਨ ਲਈ ਮਹਾਰਾਸ਼ਟਰ ਦੇ ਹਰੇਕ ਨਾਗਰਿਕ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ, ਜਦੋਂ 26 ਅਗਸਤ ਨੂੰ ਰਾਜਕੋਟ ਕਿਲ੍ਹੇ ’ਚ ਉਨ੍ਹਾਂ ਦਾ ਬੁੱਤ ਡਿੱਗ ਗਿਆ ਸੀ।

ਸਾਂਗਲੀ ’ਚ ਮਰਹੂਮ ਕਾਂਗਰਸੀ ਆਗੂ ਡਾ. ਪਤੰਗਰਾਓ ਕਦਮ ਦੇ ਬੁੱਤ ਦੇ ਉਦਘਾਟਨ ਮੌਕੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਰਾਹੁਲ ਗਾਂਧੀ, ਐੱਨਸੀਪੀ-ਐੱਸਪੀ ਮੁਖੀ ਸ਼ਰਦ ਪਵਾਰ ਤੇ ਹੋਰ। -ਫੋਟੋ: ਏਐੱਨਆਈ

ਰਾਹੁਲ ਪਾਰਟੀ ਆਗੂ ਪਤੰਗਰਾਓ ਕਦਮ ਦੇ ਆਦਮਕੱਦ ਬੁੱਤ ਦਾ ਉਦਘਾਟਨ ਕਰਨ ਮਗਰੋਂ ਇਥੇ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਰੈਲੀ ’ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਐੱਨਸੀਪੀ (ਐੱਸਪੀ) ਮੁਖੀ ਸ਼ਰਦ ਪਵਾਰ ਵੀ ਹਾਜ਼ਰ ਸਨ ਪਰ ਸ਼ਿਵ ਸੈਨਾ (ਯੂਬੀਟੀ) ਆਗੂ ਊਧਵ ਠਾਕਰੇ ਦੀ ਗ਼ੈਰਹਾਜ਼ਰੀ ਚਰਚਾ ਦਾ ਵਿਸ਼ਾ ਰਹੀ। ਰਾਹੁਲ ਗਾਂਧੀ ਨੇ ਕਿਹਾ, ‘ਮੈਂ ਪ੍ਰਧਾਨ ਮੰਤਰੀ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਉਨ੍ਹਾਂ ਕਿਸ ਗੱਲ ਲਈ ਮੁਆਫ਼ੀ ਮੰਗੀ ਹੈ। ਕੀ ਇਸ ਲਈ ਕਿ ਸ਼ਿਵਾਜੀ ਦਾ ਬੁੱਤ ਬਣਾਉਣ ਦਾ ਠੇਕਾ ਆਰਐੱਸਐੱਸ ਦੇ ਇਕ ਅਜਿਹੇ ਵਿਅਕਤੀ ਨੂੰ ਦਿੱਤਾ ਗਿਆ ਜਿਸ ਕੋਲ ਕੋਈ ਯੋਗਤਾ ਨਹੀਂ ਸੀ।’ ਉਨ੍ਹਾਂ ਕਿਹਾ ਕਿ ਮੋਦੀ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਸਾਰੇ ਠੇਕੇ ਸਿਰਫ਼ ਅਡਾਨੀ ਅਤੇ ਅੰਬਾਨੀ ਨੂੰ ਹੀ ਕਿਉਂ ਦਿੱਤੇ ਜਾਂਦੇ ਹਨ ਅਤੇ ਉਹ ਸਿਰਫ਼ ਦੋ ਵਿਅਕਤੀਆਂ ਲਈ ਸਰਕਾਰ ਕਿਉਂ ਚਲਾ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਮਨੀਪੁਰ ਨਹੀਂ ਗਏ, ਜਿਥੇ ਖਾਨਾਜੰਗੀ ਵਰਗੇ ਹਾਲਾਤ ਬਣੇ ਹੋਏ ਹਨ ਕਿਉਂਕਿ ਭਾਜਪਾ ਨੇ ਖੁਦ ਹੀ ਉੱਤਰ-ਪੂਰਬੀ ਸੂਬੇ ਨੂੰ ਅੱਗ ’ਚ ਧੱਕ ਦਿੱਤਾ ਹੈ। ਕਾਂਗਰਸ ਆਗੂ ਨੇ ਦੋਸ਼ ਲਾਇਆ ਕਿ ਭਾਜਪਾ ਚਾਹੁੰਦੀ ਹੈ ਕਿ ਜਾਤੀਗਤ ਢਾਂਚਾ ਪੁਰਾਣਾ ਹੀ ਕਾਇਮ ਰਹੇ, ਸੰਵਿਧਾਨ ਖ਼ਤਮ ਕਰ ਦਿੱਤਾ ਜਾਵੇ, ਚੋਣ ਕਮਿਸ਼ਨ, ਵਿਦਿਅਕ ਅਦਾਰਿਆਂ, ਕਾਨੂੰਨ ਪ੍ਰਬੰਧ ਅਤੇ ਨੌਕਰਸ਼ਾਹੀ ’ਤੇ ਕਬਜ਼ਾ ਕਰ ਲਿਆ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਅਦਾਰਿਆਂ ’ਚ ਸ਼ਾਮਲ ਹੋਣ ਲਈ ਸਿਰਫ਼ ਇਕ ਹੀ ਯੋਗਤਾ ਹੋਣੀ ਚਾਹੀਦੀ ਹੈ ਕਿ ਤੁਸੀਂ ਆਰਐੱਸਐੱਸ ਤੋਂ ਹੋਵੋ। -ਪੀਟੀਆਈ

ਮਹਾਰਾਸ਼ਟਰ ’ਚ ਐੱਮਵੀਏ ਚੋਣਾਂ ਲਈ ਤਿਆਰ: ਖੜਗੇ

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਮਹਾ ਵਿਕਾਸ ਅਗਾੜੀ (ਐੱਮਵੀਏ) ਮਹਾਰਾਸ਼ਟਰ ’ਚ ਵਿਧਾਨ ਸਭਾ ਚੋਣਾਂ ਇਕਜੁੱਟ ਹੋ ਕੇ ਲੜਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਜੇ ਭਾਜਪਾ ਮਹਾਰਾਸ਼ਟਰ ’ਚ ਚੋਣਾਂ ਹਾਰ ਗਈ ਤਾਂ ਮੋਦੀ ਸਰਕਾਰ ਵੀ ਖ਼ਤਰੇ ’ਚ ਪੈ ਜਾਵੇਗੀ। -ਪੀਟੀਆਈ

Advertisement
×