ਮੋਦੀ ਵੱਲੋਂ ਜ਼ੈਲੇਂਸਕੀ ਨਾਲ ਗੱਲਬਾਤ, ਸੰਘਰਸ਼ ਦੇ ਜਲਦੀ ਹੱਲ ਦੀ ਲੋੜ ’ਤੇ ਜ਼ੋਰ ਦਿੱਤਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਨੂੰ ਕਿਹਾ ਕਿ ਭਾਰਤ ਯੂਕਰੇਨ ਸੰਘਰਸ਼ ਦੇ ਸ਼ਾਂਤੀਪੂਰਨ ਹੱਲ ਲਈ ਹਰ ਸੰਭਵ ਯੋਗਦਾਨ ਪਾਉਣ ਲਈ ਵਚਨਬੱਧ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉਨ੍ਹਾਂ ਦੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਦੇ ਵਿਚਕਾਰ ਸੰਘਰਸ਼ ’ਤੇ ਸਿਖਰ ਸੰਮੇਲਨ ਤੋਂ ਪਹਿਲਾਂ ਦੋਵਾਂ ਨੇਤਾਵਾਂ (ਮੋਦੀ ਅਤੇ ਜ਼ੈਲੇਂਸਕੀ) ਨੇ ਫੋਨ ’ਤੇ ਗੱਲਬਾਤ ਕੀਤੀ।
ਇੱਕ ਸੋਸ਼ਲ ਮੀਡੀਆ ਪੋਸਟ ’ਚ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਸੰਘਰਸ਼ ਦੇ ਜਲਦੀ ਅਤੇ ਸ਼ਾਂਤੀਪੂਰਨ ਹੱਲ ਦੀ ਲੋੜ ’ਤੇ ਭਾਰਤ ਦੇ ਨਿਰੰਤਰ ਰੁਖ਼ ਬਾਰੇ ਦੱਸਿਆ। ਮੋਦੀ ਨੇ ਕਿਹਾ, "ਰਾਸ਼ਟਰਪਤੀ ਜ਼ੈਲੇਂਸਕੀ ਨਾਲ ਗੱਲ ਕਰਕੇ ਅਤੇ ਹਾਲ ਹੀ ਦੇ ਘਟਨਾਕ੍ਰਮਾਂ 'ਤੇ ਉਨ੍ਹਾਂ ਦੇ ਵਿਚਾਰ ਸੁਣ ਕੇ ਖੁਸ਼ੀ ਹੋਈ। ਮੈਂ ਸੰਘਰਸ਼ ਦੇ ਜਲਦੀ ਅਤੇ ਸ਼ਾਂਤੀਪੂਰਨ ਹੱਲ ਦੀ ਲੋੜ 'ਤੇ ਭਾਰਤ ਦੇ ਨਿਰੰਤਰ ਰੁਖ਼ ਨੂੰ ਸਾਂਝਾ ਕੀਤਾ।’’
ਉਨ੍ਹਾਂ ਕਿਹਾ, ‘‘ਭਾਰਤ ਇਸ ਸਬੰਧ ’ਚ ਹਰ ਸੰਭਵ ਯੋਗਦਾਨ ਪਾਉਣ ਲਈ ਵਚਨਬੱਧ ਹੈ ਅਤੇ ਨਾਲ ਹੀ ਯੂਕਰੇਨ ਨਾਲ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਵੀ ਵਚਨਬੱਧ ਹੈ।’’
ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਕਿ,‘‘ਮੈਂ ਸਾਡੇ ਲੋਕਾਂ ਲਈ ਸਮਰਥਨ ਦੇ ਉਨ੍ਹਾਂ ਦੇ ਨਿੱਘੇ ਸ਼ਬਦਾਂ ਲਈ ਪ੍ਰਧਾਨ ਮੰਤਰੀ ਦਾ ਧੰਨਵਾਦੀ ਹਾਂ।’’ ਜ਼ੈਲੇਂਸਕੀ ਨੇ ਇਹ ਵੀ ਕਿਹਾ ਕਿ "‘‘ਰੂਸੀ ਊਰਜਾ, ਖਾਸ ਕਰਕੇ ਤੇਲ ਦੇ ਨਿਰਯਾਤ ਨੂੰ ਸੀਮਤ ਕਰਨਾ’’ ਜ਼ਰੂਰੀ ਹੈ।
ਉਨ੍ਹਾਂ ਕਿਹਾ,‘‘ ਰੂਸੀ ਊਰਜਾ, ਖਾਸ ਕਰਕੇ ਤੇਲ ਦੇ ਨਿਰਯਾਤ ਨੂੰ ਸੀਮਤ ਕਰਨਾ ਜ਼ਰੂਰੀ ਹੈ, ਤਾਂ ਜੋ ਇਸ ਯੁੱਧ ਨੂੰ ਜਾਰੀ ਰੱਖਣ ਲਈ ਇਸਦੀ ਸਮਰੱਥਾ ਅਤੇ ਵਿੱਤ ਪ੍ਰਦਾਨ ਕਰਨ ਦੀ ਸਮਰੱਥਾ ਨੂੰ ਘਟਾਇਆ ਜਾ ਸਕੇ। ਇਹ ਮਹੱਤਵਪੂਰਨ ਹੈ ਕਿ ਹਰ ਲੀਡਰ ਜਿਸਦਾ ਰੂਸ ਉੱਤੇ ਠੋਸ ਪ੍ਰਭਾਵ ਹੈ, ਉਹ ਮਾਸਕੋ ਨੂੰ ਸਬੰਧਤ ਸੰਕੇਤ ਭੇਜੇ।’’