ਮੋਦੀ ਵੱਲੋਂ ਫਰਾਂਸ ਦੇ ਰਾਸ਼ਟਰਪਤੀ ਮੈਕਰੌਂ ਨਾਲ ਗੱਲਬਾਤ; ਯੂਕਰੇਨ ਸੰਘਰਸ਼ ਦੇ ਹੱਲ ਬਾਰੇ ਕੀਤੀ ਚਰਚਾ
PM Modi speaks to French President Macron; ਭਾਰਤ-ਫਰਾਂਸ ਸਬੰਧਾਂ ਦੀ ‘ਸਕਾਰਾਤਮਕ’ ਢੰਗ ਨਾਲ ਨਜ਼ਰਸਾਨੀ
Advertisement
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਨੇ ਅੱਜ ਯੂਕਰੇਨ ਸੰਘਰਸ਼ ਨੂੰ ਜਲਦੀ ਖ਼ਤਮ ਕਰਨ ਲਈ ਜਾਰੀ ਕੋਸ਼ਿਸ਼ਾਂ ਬਾਰੇ ਚਰਚਾ ਕੀਤੀ ਅਤੇ ਭਾਰਤ-ਫਰਾਂਸ ਸਬੰਧਾਂ ਦਾ ‘ਸਕਾਰਾਤਮਕ’ ਢੰਗ ਨਾਲ ਮੁਲਾਂਕਣ ਕੀਤਾ।
French President Emmanuel Macron ਨਾਲ ਫੋਨ ’ਤੇ ਗੱਲਬਾਤ ਤੋਂ ਬਾਅਦ Narendra Modi ਨੇ ਕਿਹਾ ਕਿ ਭਾਰਤ ਅਤੇ ਫਰਾਂਸ ਦਰਮਿਆਨ ਰਣਨੀਤਕ ਭਾਈਵਾਲੀ, ਆਲਮੀ ਸ਼ਾਂਤੀ ਅਤੇ ਸਥਿਰਤਾ ਨੂੰ ਬੜ੍ਹਾਵਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਰਹੇਗੀ। ਦੋਹਾਂ ਆਗੂਆਂ ਨੇ ਯੂਕਰੇਨ ਸੰਘਰਸ਼ ਨੂੰ ਜਲਦੀ ਖ਼ਤਮ ਕਰਨ ਲਈ ਜਾਰੀ ਕੋਸ਼ਿਸ਼ਾਂ ਬਾਰੇ ਚਰਚਾ ਕੀਤੀ ਅਤੇ ਪ੍ਰਧਾਨ ਮੰਤਰੀ ਨੇ ਖਿੱਤੇ ਵਿੱਚ ਸ਼ਾਂਤੀ ਤੇ ਸਥਿਰਤਾ ਦੀ ਜਲਦੀ ਬਹਾਲੀ ਲਈ ਭਾਰਤ ਦੇ ਸੱਦੇ ਨੂੰ ਦੁਹਰਾਇਆ।
Advertisement
ਪਿਛਲੇ ਮਹੀਨੇ ਵ੍ਹਾਈਟ ਹਾਊਸ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਯੂਕਰੇਨ ਦੇ ਆਪਣੇ ਹਮਰੁਤਬਾ ਵੋਲੋਦੀਮੀਰ ਜ਼ੇਲੈਂਸਕੀ ਨਾਲ ਗੱਲਬਾਤ ਦੌਰਾਨ ਹਾਜ਼ਰ ਯੂਰੋਪੀ ਆਗਆਂ ’ਚ ਮੈਕਰੌਂ ਵੀ ਸ਼ਾਮਲ ਸਨ।
Advertisement
×