ਅਡਾਨੀ ਖ਼ਿਲਾਫ਼ ਜਾਂਚ ਕਾਰਨ ਟਰੰਪ ਦਾ ਸਾਹਮਣਾ ਨਹੀਂ ਕਰ ਰਹੇ ਮੋਦੀ: ਰਾਹੁਲ
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅੱਜ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਸਾਹਮਣਾ ਨਹੀਂ ਕਰ ਰਹੇ ਕਿਉਂਕਿ ਉਦਯੋਗਪਤੀ ਗੌਤਮ ਅਡਾਨੀ ਖ਼ਿਲਾਫ਼ ਅਮਰੀਕਾ ਵਿੱਚ ਜਾਂਚ ਚੱਲ ਰਹੀ ਹੈ। ਹਾਲਾਂਕਿ, ਅਡਾਨੀ...
Advertisement
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅੱਜ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਸਾਹਮਣਾ ਨਹੀਂ ਕਰ ਰਹੇ ਕਿਉਂਕਿ ਉਦਯੋਗਪਤੀ ਗੌਤਮ ਅਡਾਨੀ ਖ਼ਿਲਾਫ਼ ਅਮਰੀਕਾ ਵਿੱਚ ਜਾਂਚ ਚੱਲ ਰਹੀ ਹੈ। ਹਾਲਾਂਕਿ, ਅਡਾਨੀ ਆਪਣੇ ਗਰੁੱਪ ਅਤੇ ਖੁਦ ਖ਼ਿਲਾਫ਼ ਲੱਗੇ ਬੇਨੇਮੀਆਂ ਦੇ ਸਾਰੇ ਦੋਸ਼ਾਂ ਨੂੰ ਰੱਦ ਕਰ ਚੁੱਕੇ ਹਨ। ਕਾਂਗਰਸੀ ਆਗੂ ਦੀਆਂ ਇਹ ਟਿੱਪਣੀਆਂ ਟਰੰਪ ਦੇ ਉਸ ਬਿਆਨ ਮਗਰੋਂ ਆਈਆਂ ਹਨ ਜਿਸ ਵਿੱਚ ਉਨ੍ਹਾਂ ਕਿਹਾ ਕਿ ਭਾਰਤ ਇੱਕ ਚੰਗਾ ਵਪਾਰਕ ਭਾਈਵਾਲ ਨਹੀਂ ਰਿਹਾ ਅਤੇ ਐਲਾਨ ਕੀਤਾ ਕਿ ਉਹ ਅਗਲੇ 24 ਘੰਟਿਆਂ ਦੌਰਾਨ ਨਵੀਂ ਦਿੱਲੀ ’ਤੇ ਟੈਕਸ ‘ਹੋਰ ਜ਼ਿਆਦਾ’ ਵਧਾਉਣਗੇ । ਰਾਹੁਲ ਨੇ ਕਿਹਾ, ‘‘ਭਾਰਤ ਵਾਸੀਓ, ਕਿਰਪਾ ਕਰਕੇ ਸਮਝੋ: ਵਾਰ ਵਾਰ ਧਮਕੀਆਂ ਦੇ ਬਾਵਜੂਦ ਮੋਦੀ ਵੱਲੋਂ ਰਾਸ਼ਟਰਪਤੀ ਟਰੰਪ ਦਾ ਸਾਹਮਣਾ ਨਾ ਕਰ ਸਕਣ ਦਾ ਕਾਰਨ ਅਡਾਨੀ ਖ਼ਿਲਾਫ਼ ਚੱਲ ਰਹੀ ਅਮਰੀਕੀ ਜਾਂਚ ਹੈ।’’
Advertisement
Advertisement
×