DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੋਦੀ ਨਾਅਰੇ ਦਿੰਦੇ ਹਨ, ਹੱਲ ਨਹੀਂ: ਰਾਹੁਲ ਗਾਂਧੀ

‘ਮੇਕ ਇਨ ਇੰਡੀਆ’ ਦੇ ਬਾਵਜੂਦ ਭਾਰਤ ਦਾ ਨਿਰਮਾਣ ਰਿਕਾਰਡ ਹੇਠਲੇ ਪੱਧਰ ’ਤੇ ਹੋਣ ਦਾ ਦਾਅਵਾ
  • fb
  • twitter
  • whatsapp
  • whatsapp
Advertisement

ਨਵੀਂ ਦਿੱਲੀ, 21 ਜੂਨ

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਅਰੇ ਲਾਉਣ ਦੀ ਕਲਾ ’ਚ ਮੁਹਾਰਤ ਹਾਸਲ ਕਰ ਲਈ ਹੈ ਪਰ ਕੋਈ ਹੱਲ ਨਹੀਂ ਦਿੰਦੇ। ਉਨ੍ਹਾਂ ਦਾਅਵਾ ਕੀਤਾ ਕਿ ‘ਮੇਕ ਇਨ ਇੰਡੀਆ’ ਪਹਿਲ ਦੇ ਬਾਵਜੂਦ ਭਾਰਤ ਦਾ ਨਿਰਮਾਣ ਰਿਕਾਰਡ ਹੇਠਲੇ ਪੱਧਰ ’ਤੇ ਹੈ। ਰਾਹੁਲ ਗਾਂਧੀ ਨੇ ਅੱਜ ਦਿੱਲੀ ਦੇ ਨਹਿਰੂ ਪਲੇਸ ’ਚ ਮੋਬਾਈਲਾਂ ਦੀ ਮੁਰੰਮਤ ਕਰਨ ਵਾਲਿਆਂ ਨਾਲ ਮੁਲਾਕਾਤ ਕੀਤੀ।

Advertisement

ਉਨ੍ਹਾਂ ਸਵਾਲ ਕੀਤਾ ਕਿ ‘ਮੇਕ ਇਨ ਇੰਡੀਆ’ ਨੇ ਕਾਰਖਾਨਿਆਂ ’ਚ ਤੇਜ਼ੀ ਲਿਆਉਣ ਦਾ ਵਾਅਦਾ ਕੀਤਾ ਸੀ ਤਾਂ ਫਿਰ ਨਿਰਮਾਣ ਕਿਉਂ ਰਿਕਾਰਡ ਹੇਠਲੇ ਪੱਧਰ ’ਤੇ ਹੈ, ਨੌਜਵਾਨ ਬੇਰੁਜ਼ਗਾਰੀ ਦਰ ਉਚਾਈ ’ਤੇ ਹੈ ਅਤੇ ਚੀਨ ਤੋਂ ਦਰਾਮਦ ਦੁੱਗਣੇ ਤੋਂ ਵੀ ਵੱਧ ਕਿਉਂ ਹੋ ਗਈ ਹੈ? ਰਾਹੁਲ ਗਾਂਧੀ ਨੇ ਐਕਸ ’ਤੇ ਕਿਹਾ, ‘ਮੋਦੀ ਜੀ ਨੇ ਨਾਅਰੇ ਦੇਣ ਆਉਂਦੇ ਹਨ, ਹੱਲ ਨਹੀਂ ਦਿੰਦੇ। ਸਾਲ 2014 ਮਗਰੋਂ ਸਾਡੇ ਅਰਥਚਾਰੇ ਦੀ ਨਿਰਮਾਣ ਦਰ 14 ਫੀਸਦ ਡਿੱਗ ਗਈ ਹੈ।’ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਨਵੇਂ ਵਿਚਾਰਾਂ ਤੋਂ ਬਿਨਾਂ ਹੀ ਮੋਦੀ ਜੀ ਨੇ ਆਤਮ ਸਮਰਪਣ ਕਰ ਦਿੱਤਾ ਹੈ। ਜਿਨ੍ਹਾਂ ਦੀ ਪੀਐੱਲਆਈ ਯੋਜਨਾ ਦਾ ਇੰਨਾ ਪ੍ਰਚਾਰ ਹੋਇਆ ਸੀ ਹੁਣ ਉਸ ਨੂੰ ਚੁੱਪ ਚਪੀਤੇ ਵਾਪਸ ਲਿਆ ਜਾ ਰਿਹਾ ਹੈ। ਗਾਂਧੀ ਨੇ ਕਿਹਾ ਕਿ ਭਾਰਤ ਨੂੰ ਬੁਨਿਆਦੀ ਤਬਦੀਲੀ ਦੀ ਲੋੜ ਹੈ, ਜੋ ਇਮਾਨਦਾਰ ਸੁਧਾਰਾਂ ਤੇ ਵਿੱਤੀ ਮਦਦ ਰਾਹੀਂ ਲੱਖਾਂ ਖਪਤਕਾਰਾਂ ਨੂੰ ਮਜ਼ਬੂਤ ਬਣਾਏ। ਉਨ੍ਹਾਂ ਕਿਹਾ, ‘ਸਾਨੂੰ ਦੂਜਿਆਂ ਲਈ ਬਾਜ਼ਾਰ ਬਣਨਾ ਬੰਦ ਕਰਨਾ ਹੋਵੇਗਾ। ਜੇ ਅਸੀਂ ਇੱਥੇ ਨਿਰਮਾਣ ਨਹੀਂ ਕਰਦੇ ਤਾਂ ਅਸੀਂ ਉਨ੍ਹਾਂ ਲੋਕਾਂ ਤੋਂ ਖਰੀਦਦੇ ਰਹਾਂਗੇ ਜੋ ਨਿਰਮਾਣ ਕਰਕੇ ਹਨ। ਸਮਾਂ ਲੰਘ ਰਿਹਾ ਹੈ।’ ਗਾਂਧੀ ਨੇ ਦਿੱਲੀ ਦੇ ਨਹਿਰੂ ਪਲੇਸ ’ਚ ਮੋਬਾਈਲ ਰਿਪੇਅਰ ਤਕਨੀਸ਼ੀਅਨਾਂ ਨਾਲ ਮੁਲਾਕਾਤ ਤੇ ਗੱਲਬਾਤ ਦੀ ਵੀਡੀਓ ਵੀ ਸਾਂਝੀ ਕੀਤੀ ਹੈ। -ਪੀਟੀਆਈ

ਕਾਂਗਰਸ ਆਗੂ ਨੂੰ ਦੇਸ਼ ’ਚ ਹੋ ਰਹੀ ਤਬਦੀਲੀ ਦਿਖਾਈ ਨਹੀਂ ਦਿੰਦੀ: ਭਾਜਪਾ

ਨਵੀਂ ਦਿੱਲੀ: ਭਾਜਪਾ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ’ਚ ਹੋ ਰਹੀ ਤਬਦੀਲੀ ਕਾਂਗਰਸ ਆਗੂ ਨੂੰ ਦਿਖਾਈ ਨਹੀਂ ਦੇ ਰਹੀ ਕਿਉਂਕਿ ਉਹ ‘ਭਾਰਤ ਦੀ ਪ੍ਰਗਤੀ ਨੂੰ ਘੱਟ ਕਰਕੇ ਦੇਖਣ’ ਵਿੱਚ ਰੁੱਝੇ ਹੋਏ ਹਨ। ਭਾਜਪਾ ਦੇ ਕੌਮੀ ਬੁਲਾਰੇ ਪ੍ਰਦੀਪ ਭੰਡਾਰੀ ਨੇ ਐਕਸ ’ਤੇ ਕਿਹਾ, ‘ਰਾਹੁਲ ਜੀ, ਭਾਰਤ ’ਚ ਹਰ ਕੋਈ ਤਬਦੀਲੀ ਦੇਖ ਸਕਦਾ ਹੈ, ਸਿਰਫ਼ ਤੁਹਾਨੂੰ ਛੱਡ ਕੇ। ਸ਼ਾਇਦ ਇਸ ਲਈ ਕਿ ਤੁਸੀਂ ਭਾਰਤ ਦੀ ਪ੍ਰਗਤੀ ਨੂੰ ਘੱਟ ਕਰਕੇ ਦੇਖਣ ’ਚ ਇੰਨੇ ਰੁੱਝੇ ਹੋਏ ਹੋ ਕਿ ਤੁਹਾਨੂੰ ਇਸ ਬਾਰੇ ਪਤਾ ਹੀ ਨਹੀਂ ਹੈ।’

Advertisement
×