ਮੋਦੀ 40 ਸਾਲ ’ਚ ਯੂਨਾਨ ਦਾ ਦੌਰਾ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ
ਏਥਨਜ਼, 25 ਅਗਸਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਯੂਨਾਨ ਦੀ ਸਿਖਰਲੀ ਲੀਡਰਸ਼ਿਪ ਨਾਲ ਗੱਲਬਾਤ ਲਈ ਅੱਜ ਇਸ ਯੂਰਪੀ ਦੇਸ਼ ਪਹੁੰਚੇ। ਸ੍ਰੀ ਮੋਦੀ ਦੱਖਣੀ ਅਫਰੀਕਾ ’ਚ ਬਰਿਕਸ ਸਿਖਰ ਸੰਮੇਲਨ ਤੋਂ ਬਾਅਦ ਇੱਥੇ ਯੂਨਾਨ...
Advertisement
ਏਥਨਜ਼, 25 ਅਗਸਤ
Advertisement
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਯੂਨਾਨ ਦੀ ਸਿਖਰਲੀ ਲੀਡਰਸ਼ਿਪ ਨਾਲ ਗੱਲਬਾਤ ਲਈ ਅੱਜ ਇਸ ਯੂਰਪੀ ਦੇਸ਼ ਪਹੁੰਚੇ। ਸ੍ਰੀ ਮੋਦੀ ਦੱਖਣੀ ਅਫਰੀਕਾ ’ਚ ਬਰਿਕਸ ਸਿਖਰ ਸੰਮੇਲਨ ਤੋਂ ਬਾਅਦ ਇੱਥੇ ਯੂਨਾਨ ਦੀ ਰਾਜਧਾਨੀ ਪਹੁੰਚੇ। ਉਹ ਯੂਨਾਨ ਦੇ ਪ੍ਰਧਾਨ ਮੰਤਰੀ ਕਿਰੀਆਕੋਸ ਮਿਤਸੋਤਾਕਿਸ ਦੇ ਸੱਦੇ 'ਤੇ ਆਏ ਹਨ। ਮੋਦੀ ਨੇ ਕਿਹਾ, ‘ਮੈਨੂੰ 40 ਸਾਲਾਂ ਬਾਅਦ ਯੂਨਾਨ ਦਾ ਦੌਰਾ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹੋਣ ਦਾ ਮਾਣ ਪ੍ਰਾਪਤ ਹੈ।’ ਯੂਨਾਨ ਦਾ ਆਖਰੀ ਉੱਚ ਪੱਧਰੀ ਦੌਰਾ ਸਤੰਬਰ 1983 ਵਿੱਚ ਹੋਇਆ ਸੀ, ਜਦੋਂ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੇਸ਼ ਦਾ ਦੌਰਾ ਕੀਤਾ ਸੀ। ਯੂਨਾਨ ਰਾਸ਼ਟਰਪਤੀ ਕਤੇਰੀਨਾ ਐੱਨ. ਸਕੇਲਾਰੋਪੋਲੂ ਨੇ ਪ੍ਰਧਾਨ ਮੰਤਰੀ ਮੋਦੀ ਦਾ ਵੱਕਾਰੀ ‘ਗਰੈਂਡ ਕਰੌਸ ਆਫ ਦਿ ਆਰਡਰ ਆਫ ਆਨਰ’ ਨਾਲ ਸਨਮਾਨ ਕੀਤਾ। ਯੂਨਾਨ ਦਾ ਦੌਰਾ ਸਮਾਪਤ ਹੋਣ ਮਗਰੋਂ ਦੇਰ ਰਾਤ ਉਹ ਭਾਰਤ ਲਈ ਰਵਾਨਾ ਹੋ ਗਏ।
Advertisement
Advertisement
×