Mithi river desilting case: ਈਡੀ ਵੱਲੋਂ ਮੁੰਬਈ ਵਿੱਚ ਛਾਪੇ
ਐਨਫੋਰਸਮੈਂਟ ਡਾਇਰੈਕਟੋਰੇਟ ਈਡੀ ਨੇ ਮਿਠੀ ਨਦੀ ਮਾਮਲੇ ਵਿਚ ਅੱਜ ਮੁੰਬਈ ਵਿਚ ਕਈ ਥਾਵਾਂ ’ਤੇ ਛਾਪੇ ਮਾਰੇ। ਇਹ ਮਾਮਲਾ 65 ਕਰੋੜ ਰੁਪਏ ਦੇ ਕਥਿਤ ਮਨੀ ਲਾਂਡਰਿੰਗ ਮਾਮਲੇ ਨਾਲ ਜੁੜਿਆ ਹੋਇਆ ਹੈ। ਇਹ ਮਾਮਲਾ ਸਾਲ 2017 ਤੋਂ 2023 ਵਿਚ ਇਸ ਨਦੀ ਵਿਚ...
Advertisement
ਐਨਫੋਰਸਮੈਂਟ ਡਾਇਰੈਕਟੋਰੇਟ ਈਡੀ ਨੇ ਮਿਠੀ ਨਦੀ ਮਾਮਲੇ ਵਿਚ ਅੱਜ ਮੁੰਬਈ ਵਿਚ ਕਈ ਥਾਵਾਂ ’ਤੇ ਛਾਪੇ ਮਾਰੇ। ਇਹ ਮਾਮਲਾ 65 ਕਰੋੜ ਰੁਪਏ ਦੇ ਕਥਿਤ ਮਨੀ ਲਾਂਡਰਿੰਗ ਮਾਮਲੇ ਨਾਲ ਜੁੜਿਆ ਹੋਇਆ ਹੈ। ਇਹ ਮਾਮਲਾ ਸਾਲ 2017 ਤੋਂ 2023 ਵਿਚ ਇਸ ਨਦੀ ਵਿਚ ਗਾਰ ਕੱਢਣ ਲਈ ਟੈਂਡਰਾਂ ਵਿਚ ਹੇਰਫੇਰ ਕਰਨ ਨਾਲ ਸਬੰਧਤ ਹੈ। ਇਸ ਮਾਮਲੇ ਵਿਚ 13 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਈਡੀ ਨੇ ਪਹਿਲਾਂ ਇਸ ਮਾਮਲੇ 'ਚ ਅਦਾਕਾਰ ਡੀਨੋ ਮੋਰੀਆ, ਉਸ ਦੇ ਭਰਾ ਸੈਂਟੀਨੋ, ਕੁਝ ਠੇਕੇਦਾਰਾਂ ਅਤੇ ਬੀਐੱਮਸੀ ਅਧਿਕਾਰੀਆਂ ਤੋਂ ਇਲਾਵਾ ਕੁਝ ਕੰਪਨੀਆਂ ਦੇ ਟਿਕਾਣਿਆਂ ’ਤੇ ਵੀ ਛਾਪੇ ਮਾਰੇ ਸਨ। ਇਸ ਮਾਮਲੇ ਦੀ ਮਈ ਵਿੱਚ ਮੁੰਬਈ ਪੁਲੀਸ ਦੇ ਆਰਥਿਕ ਅਪਰਾਧ ਵਿੰਗ (ਈਓਡਬਲਿਊ) ਵੱਲੋਂ ਠੇਕੇਦਾਰਾਂ ਅਤੇ ਸਿਵਲ ਅਧਿਕਾਰੀਆਂ ਸਣੇ 13 ਖਿਲਾਫ਼ ਐਫਆਈਆਰ ਤੋਂ ਬਾਅਦ ਈਡੀ ਨੇ ਕਾਰਵਾਈ ਸ਼ੁਰੂ ਕੀਤੀ ਸੀ। ਪੁਲੀਸ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਬੀਐਮਸੀ ਅਧਿਕਾਰੀਆਂ ਨੇ ਘੁਟਾਲਾ ਕੀਤਾ ਤੇ ਅਜਿਹੇ ਟੈਂਡਰ ਤਿਆਰ ਕੀਤੇ ਜਿਸ ਨਾਲ ਕੁਝ ਜਣਿਆਂ ਨੂੰ ਫਾਇਦਾ ਹੋ ਸਕੇ।
Advertisement
Advertisement
×