Missing soldier returns home in J-K; ਜੰਮੂ-ਕਸ਼ਮੀਰ: ਲਾਪਤਾ ਰਾਈਫਲਮੈਨ ਘਰ ਪਰਤਿਆ
ਡਿਊਟੀ ’ਤੇ ਰਿਪੋਰਟ ਕਰਨ ਜਾਂਦੇ ਸਮੇਂ ਸ਼ਨਿਚਰਵਾਰ ਨੂੰ ਹੋਇਆ ਸੀ ਲਾਪਤਾ
Advertisement
ਸ੍ਰੀਨਗਰ, 2 ਫਰਵਰੀ
ਫੌਜ ਦਾ ਇੱਕ ਆਫ-ਡਿਊਟੀ ਜਵਾਨ ਜੋ ਸ਼ਨਿਚਰਵਾਰ ਨੂੰ ਲਾਪਤਾ ਹੋ ਗਿਆ ਸੀ, ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ’ਚ ਆਪਣੇ ਘਰ ਪਰਤ ਆਇਆ ਹੈ। ਅਧਿਕਾਰੀਆਂ ਨੇ ਦੇਰ ਰਾਤ ਇਹ ਜਾਣਕਾਰੀ ਦਿੱਤੀ।
ਉਨ੍ਹਾ ਕਿਹਾ ਕਿ ਰਾਈਫਲਮੈਨ ਆਬਿਦ ਭੱਟ ਛੁੱਟੀਆਂ ਕੱਟ ਕੇ ਸ਼ਨਿਚਰਵਾਰ ਨੂੰ ਰੰਗਰੇਥ ਵਿਖੇ ਡਿਊਟੀ ’ਤੇ ਜਾਣ ਲਈ ਅਨੰਤਨਾਗ ਜ਼ਿਲ੍ਹੇ ਦੇ ਚਿਤਰਗੁਲ ਸਥਿਤ ਆਪਣੇ ਘਰ ਤੋਂ ਨਿਕਲਿਆ ਸੀ। ਉਨ੍ਹਾਂ ਮੁਤਾਬਕ ਹਾਲਾਂਕਿ ਐਤਵਾਰ ਸਵੇਰ ਤੱਕ ਉਸ ਨੇ ਕੈਂਪ ’ਚ ਰਿਪੋਰਟ ਨਹੀਂ ਕੀਤੀ, ਜਿਸ ਮਗਰੋਂ ਪੁਲੀਸ ਕੋਲ ਉਸ ਦੀ ਗੁੰਮਸ਼ੁਦਗੀ ਸਬੰਧੀ ਸ਼ਿਕਾਇਤ ਦਰਜ ਕੀਤੀ ਗਈ।
ਅਧਿਕਾਰੀਆਂ ਨੇ ਦੱਸਿਆ ਕਿ ਸਿਪਾਹੀ ਐਤਵਾਰ ਦੇਰ ਸ਼ਾਮ ਨੂੰ ਘਰ ਪਰਤਿਆ ਅਤੇ ਪੁਲੀਸ ਵੱਲੋਂ ਉਸ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਕਿ ਸ਼ਨਿਚਰਵਾਰ ਤੋਂ ਲਾਪਤਾ ਹੋਣ ਮਗਰੋਂ ਉਹ ਕਿੱਥੇ ਸੀ।
ਦੂਜੇ ਪਾਸੇ ਸ੍ਰੀਨਗਰ ਅਧਾਰਿਤ ਰੱਖਿਆ ਪੀਆਰਓ ਨੇ ਇਸ ਮਾਮਲੇ ਸਬੰਧੀ ਕੋਈ ਟਿੱਪਣੀ ਨਹੀਂ ਕੀਤੀ। -ਪੀਟੀਆਈ
Advertisement
×