ਸ੍ਰੀਨਗਰ, 3 ਅਗਸਤਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਤੋਂ ਪਿਛਲੇ ਹਫ਼ਤੇ ਲਾਪਤਾ ਹੋਏ ਫੌਜ ਦੇ ਜਵਾਨ ਨੂੰ ਲੱਭ ਗਿਆ ਹੈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਜਾਵੇਦ ਅਹਿਮਦ ਵਾਨੀ ਲੱਦਾਖ ਵਿੱਚ ਤਾਇਨਾਤ ਸੀ ਅਤੇ ਛੁੱਟੀ ਦੌਰਾਨ ਲਾਪਤਾ ਹੋ ਗਿਆ ਸੀ। ਕਸ਼ਮੀਰ ਦੇ ਏਡੀਜੀਪੀ ਵਿਜੈ ਕੁਮਾਰ ਨੇ ਟਵੀਟ ’ਚ ਦੱਸਿਆ ਕਿ ਕੁਲਗਾਮ ਪੁੁਲੀਸ ਨੇ ਲਾਪਤਾ ਜਵਾਨ ਨੂੰ ਲੱਭ ਲਿਆ ਹੈ। ਮੈਡੀਕਲ ਜਾਂਚ ਮਗਰੋਂ ਉਸ ਤੋਂ ਪੁੱਛ ਪੜਤਾਲ ਕੀਤੀ ਜਾਵੇਗੀ। -ਪੀਟੀਆਈ