DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Miss World 2025: ਥਾਈਲੈਂਡ ਦੀ ਓਪਲ ਸੁਚਾਤਾ ਚੁਆਂਗਸਰੀ ਦੇ ਸਿਰ ਸਜਿਆ ਤਾਜ

Thailand's Opal Suchata Chuangsri crowned Miss World 2025
  • fb
  • twitter
  • whatsapp
  • whatsapp
Advertisement
ਹੈਦਰਾਬਾਦ, 31 ਮਈ

ਥਾਈਲੈਂਡ ਦੀ ਓਪਲ ਸੁਚਾਤਾ ਚੁਆਂਗਸਰੀ ਨੇ ਅੱਜ ਇੱਥੇ ‘ਮਿਸ ਵਰਲਡ 2025’ ਦਾ ਖਿਤਾਬ ਜਿੱਤ ਲਿਆ ਹੈ। ਇੱਥੇ ਹੋਏ ਫਾਈਨਲ ਵਿੱਚ ਇਥੋਪੀਆ ਦੀ ਹੈਸੇਟ ਡੇਰੇਜੇ ਅਦਮਾਸੂ ਨੂੰ ਉਪ ਜੇਤੂ ਐਲਾਨਿਆ ਗਿਆ। ਭਾਰਤ ਦੀ ਨੰਦਿਨੀ ਗੁਪਤਾ ਸਿਖਰਲੀਆਂ ਅੱਠ ਸੁੰਦਰੀਆਂ ਵਿੱਚ ਜਗ੍ਹਾ ਬਣਾਉਣ ਤੋਂ ਪਹਿਲਾਂ ਹੀ ਬਾਹਰ ਹੋ ਗਈ।

Advertisement

ਪ੍ਰਬੰਧਕਾਂ ਅਨੁਸਾਰ ਤਿਲੰਗਾਨਾ ਵਿੱਚ ਇੱਕ ਮਹੀਨੇ ਦੌਰਾਨ ਉਦੇਸ਼-ਆਧਾਰਤ ਗਤੀਵਿਧੀਆਂ, ਸੱਭਿਆਚਾਰਕ ਅਤੇ ਪ੍ਰੇਰਨਾਦਾਇਕ ਚੁਣੌਤੀਆਂ ਮਗਰੋਂ ਦੁਨੀਆ ਭਰ ਦੇ 108 ਪ੍ਰਤੀਯੋਗੀਆਂ ਨੇ ਮਿਸ ਵਰਲਡ ਤਾਜ ਲਈ ਮੁਕਾਬਲਾ ’ਚ ਹਿੱਸਾ ਲਿਆ।

ਜੇਤੂ ਓਪਲ ਕੌਮਾਂਤਰੀ ਸਬੰਧਾਂ international relations ਦੀ ਵਿਦਿਆਰਥਣ ਹੈ। ਉਸ ਨੂੰ ਮਨੋਵਿਗਿਆਨ ਅਤੇ ਮਾਨਵ ਵਿਗਿਆਨ Psychology and Anthropology ਵਿੱਚ ਦਿਲਚਸਪੀ ਹੈ ਅਤੇ ਉਹ ਰਾਜਦੂਤ ਬਣਨਾ ਚਾਹੁੰਦੀ ਹੈ।

ਉਸਨੇ ਛਾਤੀ ਦੇ ਕੈਂਸਰ ਦੇ ਖੇਤਰ ਵਿੱਚ ਕੰਮ ਕਰਨ ਵਾਲੀਆਂ ਸੰਸਥਾਵਾਂ ਲਈ ਸਵੈ-ਇੱਛਾ ਨਾਲ ਕੰਮ ਕੀਤਾ ਹੈ। ਮਿਸ ਵਰਲਡ ਵੈੱਬਸਾਈਟ ਅਨੁਸਾਰ ਓਪਲ ਕੋਲ ਪਾਲਤੂ ਜਾਨਵਰ ਵਜੋਂ ਸੋਲਾਂ ਬਿੱਲੀਆਂ ਅਤੇ ਪੰਜ ਕੁੱਤੇ ਹਨ।

ਮਿਸ ਵਰਲਡ ਦੀ ਚੇਅਰਵੁਮੈਨ ਜੂਲੀਆ ਮੋਰਲੇ ਸੀਬੀਈ ਨੇ ਜਿਊਰੀ ਦੀ ਅਗਵਾਈ ਕੀਤੀ ਅਤੇ 72ਵੀਂ ਮਿਸ ਵਰਲਡ ਦੀ ਜੇਤੂ ਦਾ ਐਲਾਨ ਕੀਤਾ।

ਪ੍ਰਸਿੱਧ ਅਦਾਕਾਰ ਸੋਨੂੰ ਸੂਦ ਨੂੰ ਵੱਕਾਰੀ ਮਿਸ ਵਰਲਡ ਹਿਊਮੈਨਟੇਰੀਅਨ ਐਵਾਰਡ Miss World Humanitarian Award ਮਿਲਿਆ। -ਪੱਤਰ ਪ੍ਰੇਰਕ

Advertisement
×