Minor Rape Arrest: 13 ਸਾਲਾ ਕੈਂਸਰ ਪੀੜਤ ਬੱਚੀ ਨਾਲ ਜਬਰ ਜਨਾਹ ਕਰਨ ਦੇ ਦੋਸ਼ ’ਚ ਇੱਕ ਗ੍ਰਿਫ਼ਤਾਰ
Man held for raping and impregnating 13-year-old cancer patient
ਮੁਲਜ਼ਮ ਵੱਲੋਂ ਵਾਰ-ਵਾਰ ਜਿਨਸੀ ਸ਼ੋਸ਼ਣ ਕੀਤੇ ਜਾਣ ਕਾਰਨ ਗਰਭਵਤੀ ਹੋ ਗਈ ਸੀ ਬੱਚੀ; ਕੈਂਸਰ ਦੇ ਇਲਾਜ ਲਈ ਕੀਮੋਥੈਰੇਪੀ ਮੌਕੇ ਕੀਤੇ ਗਏ ਟੈਸਟਾਂ ਦੌਰਾਨ ਹੋਇਆ ਮਾਮਲੇ ਦਾ ਖ਼ੁਲਾਸਾ
ਠਾਣੇ, 5 ਅਪਰੈਲ
ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿੱਚ ਇੱਕ 13 ਸਾਲਾ ਕੈਂਸਰ ਮਰੀਜ਼ ਨਾਲ ਜਬਰ ਜਨਾਹ ਕਰਨ ਅਤੇ ਪੀੜਤ ਬੱਚੀ ਨੂੰ ਗਰਭਵਤੀ ਕਰ ਦੇਣ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ 29 ਸਾਲਾ ਮੁਲਜ਼ਮ ਨੂੰ ਵੀਰਵਾਰ ਨੂੰ ਬਿਹਾਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਪੁਲੀਸ ਦੇ ਅਨੁਸਾਰ ਮੁਲਜ਼ਮ, ਜੋ ਬਿਹਾਰ ਵਿੱਚ ਲੜਕੀ ਦੇ ਪਰਿਵਾਰ ਦੇ ਪਿੰਡ ਦਾ ਹੀ ਰਹਿਣ ਵਾਲਾ ਸੀ, ਨੇ ਦੋ ਮਹੀਨੇ ਪਹਿਲਾਂ ਬਦਲਾਪੁਰ ਵਿੱਚ ਉਨ੍ਹਾਂ ਲਈ ਕਿਰਾਏ ਦੀ ਰਿਹਾਇਸ਼ ਦਾ ਪ੍ਰਬੰਧ ਕੀਤਾ ਸੀ ਅਤੇ ਉਸਦੇ ਇਲਾਜ ਵਿੱਚ ਸਹਾਇਤਾ ਕੀਤੀ ਸੀ। ਸਹਾਇਕ ਪੁਲੀਸ ਕਮਿਸ਼ਨਰ ਸ਼ੈਲੇਸ਼ ਕਾਲੇ ਨੇ ਕਿਹਾ ਕਿ ਮੁਲਜ਼ਮ ਨੇ ਕਥਿਤ ਤੌਰ 'ਤੇ ਲੜਕੀ ਦਾ ਘਰ ਵਿੱਚ ਇਕੱਲੀ ਹੋਣ 'ਤੇ ਫਾਇਦਾ ਉਠਾਇਆ ਤੇ ਤਿੰਨ ਵਾਰ ਉਸਦਾ ਜਿਨਸੀ ਸ਼ੋਸ਼ਣ ਕੀਤਾ।
ਉਨ੍ਹਾਂ ਕਿਹਾ ਕਿ ਮੁੰਬਈ ਲਾਗਲੇ ਇਕ ਹਸਪਤਾਲ ਵਿੱਚ ਬੱਚੀ ਕੀਮੋਥੈਰੇਪੀ ਕਰਵਾ ਰਹੀ ਸੀ ਅਤੇ ਨਿਯਮਤ ਜਾਂਚ ਦੌਰਾਨ ਉਹ ਗਰਭਵਤੀ ਪਾਈ ਗਈ। ਇਸ ਤੋਂ ਬਾਅਦ, ਬੱਚਿਆਂ ਦੀ ਜਿਨਸੀ ਅਪਰਾਧਾਂ ਤੋਂ ਸੁਰੱਖਿਆ (POCSO) ਐਕਟ ਅਤੇ ਭਾਰਤੀ ਨਿਆਏ ਸੰਹਿਤਾ ਦੀਆਂ ਧਾਰਾਤਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਗ੍ਰਿਫ਼ਤਾਰ ਮੁਲਜ਼ਮ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਹੋਰ ਜਾਂਚ ਜਾਰੀ ਹੈ। -ਪੀਟੀਆਈ