minibus collides with truck in Rajasthan's Kota ਰਾਜਸਥਾਨ ਦੇ ਕੋਟਾ ਵਿੱਚ ਸੜਕ ਹਾਦਸੇ ’ਚ ਚਾਰ ਹਲਾਕ; 10 ਜ਼ਖਮੀ
ਮਿੰਨੀ ਬੱਸ ਨੇ ਟਰੱਕ ਨੂੰ ਪਿੱਛੋਂ ਮਾਰੀ ਟੱਕਰ
Advertisement
ਕੋਟਾ, 13 ਜੁਲਾਈ
Accident ਇੱਥੇ ਅੱਜ ਦਿੱਲੀ-ਮੁੰਬਈ ਐਕਸਪ੍ਰੈਸਵੇਅ ’ਤੇ ਇੱਕ ਮਿੰਨੀ ਬੱਸ ਨੇ ਟਰੱਕ ਨੂੰ ਪਿੱਛੋਂ ਟੱਕਰ ਮਾਰ ਦਿੱਤੀ ਜਿਸ ਕਾਰਨ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ। ਪੁਲੀਸ ਅਨੁਸਾਰ ਮ੍ਰਿਤਕਾਂ ਦੀ ਪਛਾਣ ਗੀਤਾ ਸੋਨੀ (70), ਉਸ ਦੇ ਦੋ ਪੁੱਤਰ ਅਨਿਲ ਸੋਨੀ (48) ਅਤੇ ਬ੍ਰਿਜੇਸ਼ ਸੋਨੀ (55) ਅਤੇ ਉਸ ਦੇ ਜਵਾਈ ਸੁਰੇਸ਼ ਸੋਨੀ (45) ਵਜੋਂ ਹੋਈ ਹੈ। ਇਸ ਬੱਸ ਵਿਚ ਜਿਊਲਰ ਪਰਿਵਾਰ ਦੇ 14-15 ਮੈਂਬਰ ਪਰਿਵਾਰ ਦੇ ਇਕ ਮੰਗਣੀ ਸਮਾਗਮ ਵਿਚੋਂ ਸ਼ਾਮਲ ਹੋ ਕੇ ਕਰੌਲੀ ਵਾਪਸ ਆ ਰਹੇ ਸਨ। ਐਸਐਚਓ ਰਘੂਵੀਰ ਸਿੰਘ ਨੇ ਦੱਸਿਆ ਕਿ ਗੱਡੀ ਦਾ ਡਰਾਈਵਰ ਕਥਿਤ ਤੌਰ ’ਤੇ ਸੌਂ ਗਿਆ ਅਤੇ ਬੱਸ ਨੇ ਟਰੱਕ ਨੂੰ ਟੱਕਰ ਮਾਰ ਦਿੱਤੀ। ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ।
Advertisement
Advertisement
×