ਫੌਜੀ ਅਧਿਕਾਰੀ ਕੈਡੇਟਾਂ ਨੂੰ ਵੀ ਮਿਲੇਗੀ ਈਸੀਐੱਚਐੱਸ ਤਹਿਤ ਮੈੈਡੀਕਲ ਸਹੂਲਤ
ਫੌਜੀ ਸਿਖਲਾਈ ਦੌਰਾਨ ਪੈਦਾ ਹੋਈਆਂ ਸਮੱਸਿਆਵਾਂ ਕਾਰਨ ਮੈਡੀਕਲ ਆਧਾਰ ’ਤੇ ਸਿਖਲਾਈ ਤੋਂ ਲਾਂਭੇ ਹੋਣ ਵਾਲੇ ਅਧਿਕਾਰੀ ਕੈਡੇਟਾਂ ਨੂੰ ਵੀ ਹੁਣ ਐਕਸ-ਸਰਵਿਸਮੈੱਨ ਕੰਟਰੀਬਿਊਟਰੀ ਹੈਲਥ ਸਕੀਮ (ਈਸੀਐੱਚਐੱਸ) ਤਹਿਤ ਮੈਡੀਕਲ ਸਹੂਲਤਾਂ ਮਿਲਣਗੀਆਂ। ਅਧਿਕਾਰਿਤ ਨੋਟੀਫਿਕੇਸ਼ਨ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਰੱਖਿਆ ਮੰਤਰਾਲੇ ਦੇ...
Advertisement
ਫੌਜੀ ਸਿਖਲਾਈ ਦੌਰਾਨ ਪੈਦਾ ਹੋਈਆਂ ਸਮੱਸਿਆਵਾਂ ਕਾਰਨ ਮੈਡੀਕਲ ਆਧਾਰ ’ਤੇ ਸਿਖਲਾਈ ਤੋਂ ਲਾਂਭੇ ਹੋਣ ਵਾਲੇ ਅਧਿਕਾਰੀ ਕੈਡੇਟਾਂ ਨੂੰ ਵੀ ਹੁਣ ਐਕਸ-ਸਰਵਿਸਮੈੱਨ ਕੰਟਰੀਬਿਊਟਰੀ ਹੈਲਥ ਸਕੀਮ (ਈਸੀਐੱਚਐੱਸ) ਤਹਿਤ ਮੈਡੀਕਲ ਸਹੂਲਤਾਂ ਮਿਲਣਗੀਆਂ। ਅਧਿਕਾਰਿਤ ਨੋਟੀਫਿਕੇਸ਼ਨ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਰੱਖਿਆ ਮੰਤਰਾਲੇ ਦੇ ਸਾਬਕਾ ਸੈਨਿਕ ਭਲਾਈ ਵਿਭਾਗ (ਡੀਈਐੱਸਡਬਲਿਊ) ਵੱਲੋਂ ਅੱਜ ਜਾਰੀ ਸੂਚਨਾ ਅਨੁਸਾਰ, ਈਸੀਐੱਚਐੱਸ ਤਹਿਤ ਮੈਡੀਕਲ ਸਹੂਲਤ ਸਿਰਫ਼ ਸਬੰਧਤ ਵਿਅਕਤੀਆਂ ਲਈ ਹੀ ਉਪਲੱਬਧ ਹੋਵੇਗੀ। ਇਹ ਕਦਮ ਉਨ੍ਹਾਂ ਲਈ ਵੱਡੀ ਰਾਹਤ ਹੈ ਜੋ ਪਿਛਲੇ ਕੁਝ ਦਹਾਕਿਆਂ ਤੋਂ ਫੌਜੀ ਸੰਸਥਾਵਾਂ ਤੋਂ ਲਾਂਭੇ ਹੋਣ ਮਗਰੋਂ ਸਮੱਸਿਆਵਾਂ ਨਾਲ ਜੂਝ ਰਹੇ ਹਨ।
Advertisement
Advertisement
×