ਅਖ਼ਬਾਰਾਂ ’ਤੇ ਮਿੱਡ ਡੇਅ ਮੀਲ: ਰਾਹੁਲ ਵੱਲੋਂ ਮੋਦੀ ਤੇ ਯਾਦਵ ’ਤੇ ਨਿਸ਼ਾਨਾ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਮੱਧ ਪ੍ਰਦੇਸ਼ ’ਚ ਸਕੂਲੀ ਬੱਚਿਆਂ ਵੱਲੋਂ ਮਿੱਡ ਡੇਅ ਮੀਲ ਪਲੇਟਾਂ ਦੀ ਥਾਂ ਅਖ਼ਬਾਰਾਂ ’ਤੇ ਖਾਣ ਦੇ ਮਾਮਲੇ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਮੋਹਨ ਯਾਦਵ ਨੂੰ ਘੇਰਦਿਆਂ ਕਿਹਾ ਕਿ ਉਨ੍ਹਾਂ ਨੂੰ ਦੇਸ਼ ਦੇ...
Advertisement
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਮੱਧ ਪ੍ਰਦੇਸ਼ ’ਚ ਸਕੂਲੀ ਬੱਚਿਆਂ ਵੱਲੋਂ ਮਿੱਡ ਡੇਅ ਮੀਲ ਪਲੇਟਾਂ ਦੀ ਥਾਂ ਅਖ਼ਬਾਰਾਂ ’ਤੇ ਖਾਣ ਦੇ ਮਾਮਲੇ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਮੋਹਨ ਯਾਦਵ ਨੂੰ ਘੇਰਦਿਆਂ ਕਿਹਾ ਕਿ ਉਨ੍ਹਾਂ ਨੂੰ ਦੇਸ਼ ਦੇ ਭਵਿੱਖ ਨੂੰ ਅਜਿਹੀ ਮਾੜੀ ਹਾਲਤ ’ਚ ਲਿਆਉਣ ਲਈ ਸ਼ਰਮ ਆਉਣੀ ਚਾਹੀਦੀ ਹੈ।
ਰਾਹੁਲ ਨੇ ਇਸ ਸਬੰਧ ’ਚ ਵੀਡੀਓ ਵੀ ‘ਐਕਸ’ ’ਤੇ ਸਾਂਝਾ ਕੀਤਾ ਹੈ। ਵੀਡੀਓ ਦੇ ਨਾਲ ਪਾਈ ਪੋਸਟ ’ਚ ਕਾਂਗਰਸ ਆਗੂ ਨੇ ਹੁਕਮਰਾਨ ਭਾਜਪਾ ਦੇ ਵਿਕਾਸ ਨੂੰ ਸਿਰਫ਼ ਭਰਮ ਕਰਾਰ ਦਿੱਤਾ ਅਤੇ ਕਿਹਾ ਕਿ ਪਾਰਟੀ ਦੇ 20 ਸਾਲ ਤੋਂ ਸੱਤਾ ’ਚ ਰਹਿਣ ਦਾ ਭੇਤ ਸਿਰਫ਼ ‘ਵਿਵਸਥਾ’ ਹੈ। ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਅਖ਼ਬਾਰਾਂ ’ਤੇ ਬੱਚਿਆਂ ਨੂੰ ਮਿੱਡ ਡੇਅ ਮੀਲ ਪਰੋਸੇ ਜਾਣ ਨਾਲ ਉਨ੍ਹਾਂ ਦਾ ਦਿਲ ਟੁੱਟ ਗਿਆ ਹੈ।
Advertisement
Advertisement
Advertisement
×

