Mercury rises by few notches in Himachal: ਹਿਮਾਚਲ ’ਚ ਕਈ ਥਾਈਂ ਪਾਰਾ ਵਧਿਆ; ਊਨਾ 25.6 ਡਿਗਰੀ ਨਾਲ ਰਿਹਾ ਸਭ ਤੋਂ ਗਰਮ
ਸ਼ਿਮਲਾ, 22 ਜਨਵਰੀ
ਹਿਮਾਚਲ ਪ੍ਰਦੇਸ਼ ਵਿੱਚ ਮੌਸਮ ਖੁਸ਼ਕ ਰਹਿਣ ਕਾਰਨ ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਵਿੱਚ ਕੁਝ ਡਿਗਰੀ ਦਾ ਵਾਧਾ ਹੋਇਆ ਹੈ ਅਤੇ ਊਨਾ 25.6 ਡਿਗਰੀ ਸੈਲਸੀਅਸ ਨਾਲ ਸੂਬੇ ਵਿੱਚ ਸਭ ਤੋਂ ਗਰਮ ਰਿਹਾ।
ਮੌਸਮ ਵਿਭਾਗ ਨੇ ਕੁਝ ਥਾਵਾਂ ’ਤੇ ਅੱਜ ਤੇ ਭਲਕੇ ਹਲਕੀ ਤੋਂ ਦਰਮਿਆਨੀ ਬਾਰਿਸ਼ ਜਾਂ ਬਰਫਬਾਰੀ ਅਤੇ 28 ਜਨਵਰੀ ਤੱਕ ਅਗਲੇ ਪੰਜ ਦਿਨਾਂ ਤੱਕ ਰਾਜ ਵਿੱਚ ਖੁਸ਼ਕ ਮੌਸਮ ਦੀ ਪੇਸ਼ੀਨਗੋਈ ਕੀਤੀ ਸੀ। ਇਸ ਤੋਂ ਇਲਾਵਾ 23 ਅਤੇ 24 ਜਨਵਰੀ ਨੂੰ ਊਨਾ, ਬਿਲਾਸਪੁਰ, ਹਮੀਰਪੁਰ, ਚੰਬਾ ਅਤੇ ਮੰਡੀ ਦੀਆਂ ਨੀਵੀਆਂ ਪਹਾੜੀਆਂ ਵਿੱਚ ਅਲੱਗ-ਥਲੱਗ ਥਾਵਾਂ ’ਤੇ ਸੰਘਣੀ ਧੁੰਦ ਅਤੇ ਸੀਤ ਲਹਿਰ ਅਤੇ 25 ਜਨਵਰੀ ਨੂੰ ਕੁਝ ਥਾਵਾਂ ’ਤੇ ਸੰਘਣੀ ਧੁੰਦ ਦੀ ਪੀਲੀ ਚਿਤਾਵਨੀ ਵੀ ਜਾਰੀ ਕੀਤੀ ਸੀ। ਮੌਸਮ ਵਿਗਿਆਨੀਆਂ ਅਨੁਸਾਰ ਅਗਲੇ ਇੱਕ ਤੋਂ ਦੋ ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 3 ਤੋਂ 4 ਡਿਗਰੀ ਦੀ ਗਿਰਾਵਟ ਆਉਣ ਦੀ ਸੰਭਾਵਨਾ ਹੈ। ਦੂਜੇ ਪਾਸੇ ਕੁਸੁਮਸੇਰੀ ਸੂਬੇ ਵਿੱਚ ਸਭ ਤੋਂ ਠੰਢਾ ਰਿਹਾ, ਇਸ ਤੋਂ ਬਾਅਦ ਤਾਬੋ ਵਿਚ ਤਾਪਮਾਨ ਮਨਫੀ 7.4 ਡਿਗਰੀ, ਕੇਲੌਂਗ ਵਿਚ ਮਨਫੀ 6.5 ਡਿਗਰੀ ਅਤੇ ਕਲਪਾ ਵਿਚ ਮਨਫੀ 0.8 ਡਿਗਰੀ ਰਿਹਾ।
ਕਈ ਥਾਵਾਂ 'ਤੇ ਵੱਧ ਤੋਂ ਵੱਧ ਤਾਪਮਾਨ 20 ਡਿਗਰੀ ਦੇ ਅੰਕੜੇ ਨੂੰ ਪਾਰ ਕਰ ਗਿਆ। ਹਮੀਰਪੁਰ, ਬਿਲਾਸਪੁਰ, ਕਾਂਗੜਾ ਅਤੇ ਭੁੰਤਰ ਵਿੱਚ ਤਾਪਮਾਨ ਕ੍ਰਮਵਾਰ 25.0 ਡਿਗਰੀ, 24.3 ਡਿਗਰੀ, 23.9 ਡਿਗਰੀ ਅਤੇ 23.7 ਡਿਗਰੀ ਰਿਕਾਰਡ ਕੀਤਾ ਗਿਆ।