Meeting of Council of Ministers: ਪ੍ਰਧਾਨ ਮੰਤਰੀ ਕਰਨਗੇ ਮੰਤਰੀ ਪ੍ਰੀਸ਼ਦ ਦੀ ਮੀਟਿੰਗ ਦੀ ਪ੍ਰਧਾਨਗੀ
PM to chair meeting of Council of Ministers; first after Operation Sindoor
ਅਪ੍ਰੇਸ਼ਨ ਸਿੰਦੂਰ ਤੋਂ ਬਾਅਦ ਪਹਿਲੀ ਵਾਰ ਹੋਵੇਗੀ ਕੇਂਦਰੀ ਮੰਤਰੀ ਪ੍ਰੀਸ਼ਦ ਦੀ ਮੀਟਿੰਗ
ਨਵੀਂ ਦਿੱਲੀ, 2 ਜੂਨ
ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਕੇਂਦਰੀ ਮੰਤਰੀ ਪ੍ਰੀਸ਼ਦ ਦੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਕੇਂਦਰੀ ਮੰਤਰੀ ਪ੍ਰੀਸ਼ਦ (Council of Ministers) ਦੀ ਇਹ ਮੀਟਿੰਗ ਬੀਤੀ 22 ਅਪਰੈਲ ਦੇ ਪਹਿਲਗਾਮ ਅੱਤਵਾਦੀ ਹਮਲੇ ਅਤੇ ਉਸ ਤੋਂ ਬਾਅਦ ਭਾਰਤੀ ਫ਼ੌਜ ਵੱਲੋਂ ਕੀਤੇ ਗਏ ਅਪ੍ਰੇਸ਼ਨ ਸਿੰਦੂਰ (Operation Sindoor) ਪਿੱਛੋਂ ਪਹਿਲੀ ਵਾਰ ਹੋਵੇਗੀ।
ਇਹ ਮੀਟਿੰਗ ਇਸ ਮਹੀਨੇ ਮੋਦੀ 3.0 ਸਰਕਾਰ ਦਾ ਇੱਕ ਸਾਲ ਦਾ ਕਾਰਜਕਾਲ ਨੂੰ ਪੂਰਾ ਕਰਨ ਦੇ ਨਾਲ-ਨਾਲ ਵੀ ਹੋ ਰਹੀ ਹੈ।
ਗ਼ੌਰਤਲਬ ਹੈ ਕਿ ਮੰਤਰੀ ਪ੍ਰੀਸ਼ਦ ਹਰ ਤਿੰਨ ਮਹੀਨਿਆਂ ਬਾਅਦ ਮੀਟਿੰਗ ਕਰਦੀ ਹੈ, ਜਿੱਥੇ ਪ੍ਰਮੁੱਖ ਸਰਕਾਰੀ ਨੀਤੀਆਂ ਨੂੰ ਲਾਗੂ ਕਰਨ ਸਬੰਧੀ ਚੋਟੀ ਦੇ ਅਫ਼ਸਰਸ਼ਾਹਾਂ ਦੀ ਮੌਜੂਦਗੀ ਵਿੱਚ ਵਿਸਥਾਰ ਨਾਲ ਚਰਚਾ ਕੀਤੀ ਜਾਂਦੀ ਹੈ।
ਇਹ ਮੀਟਿੰਗ ਇਸ ਕਾਰਨ ਅਹਿਮ ਮੰਨੀ ਜਾਂਦੀ ਹੈ ਕਿਉਂਕਿ ਇਹ ਬੀਤੇ ਅਪਰੈਲ ਮਹੀਨੇ ਦੌਰਾਨ ਹੋਏ ਭਿਆਨਕ ਪਹਿਲਗਾਮ ਅੱਤਵਾਦੀ ਹਮਲੇ ਅਤੇ ਉਸ ਤੋਂ ਬਾਅਦ ਹਥਿਆਰਬੰਦ ਫੌਜਾਂ ਵੱਲੋਂ ‘ਅਪਰੇਸ਼ਨ ਸਿੰਦੂਰ’ ਪਾਕਿਸਤਾਨ ਦੇ ਅੰਦਰ ਕੀਤੇ ਗਏ ਹਮਲਿਆਂ ਤੋਂ ਬਾਅਦ ਪਹਿਲੀ ਵਾਰ ਹੋ ਰਹੀ ਹੈ। ਭਾਰਤੀ ਫ਼ੌਜ ਨੇ ਇਹ ਅਪਰੇਸ਼ਨ ਨਿਰਦੋਸ਼ ਨਾਗਰਿਕਾਂ ਦੀਆਂ ਹੱਤਿਆਵਾਂ ਦਾ ਬਦਲਾ ਲੈਣ ਲਈ ਕੀਤਾ ਹੈ। -ਪੀਟੀਆਈ