ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਐੱਮਬੀਬੀਐੱਸ ਵਿਦਿਆਰਥਣ ਨਾਲ ਸਮੂਹਿਕ ਜਬਰ ਜਨਾਹ, ਤਿੰਨ ਕਾਬੂ

ਮੁੰਬਈ: ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ ’ਚ ਐੱਮਬੀਬੀਐੱਸ ਦੀ ਤੀਜੇ ਸਾਲ ਦੀ ਵਿਦਿਆਰਥਣ ਨਾਲ ਉਸ ਦੇ ਦੋ ਸਹਿਪਾਠੀਆਂ ਤੇ ਉਨ੍ਹਾਂ ਦੇ ਦੋਸਤ ਵੱਲੋਂ ਕਥਿਤ ਤੌਰ ’ਤੇ ਜਬਰ ਜਨਾਹ ਕੀਤਾ ਗਿਆ ਹੈ। ਪੁਲੀਸ ਦੇ ਅਧਿਕਾਰੀ ਨੇ ਦੱਸਿਆ ਕਿ ਤਿੰਨੇ ਮੁਲਜ਼ਮ ਗ੍ਰਿਫ਼ਤਾਰ ਕਰ...
Advertisement

ਮੁੰਬਈ: ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ ’ਚ ਐੱਮਬੀਬੀਐੱਸ ਦੀ ਤੀਜੇ ਸਾਲ ਦੀ ਵਿਦਿਆਰਥਣ ਨਾਲ ਉਸ ਦੇ ਦੋ ਸਹਿਪਾਠੀਆਂ ਤੇ ਉਨ੍ਹਾਂ ਦੇ ਦੋਸਤ ਵੱਲੋਂ ਕਥਿਤ ਤੌਰ ’ਤੇ ਜਬਰ ਜਨਾਹ ਕੀਤਾ ਗਿਆ ਹੈ। ਪੁਲੀਸ ਦੇ ਅਧਿਕਾਰੀ ਨੇ ਦੱਸਿਆ ਕਿ ਤਿੰਨੇ ਮੁਲਜ਼ਮ ਗ੍ਰਿਫ਼ਤਾਰ ਕਰ ਲਏ ਗਏ ਹਨ ਜੋ ਪੁਣੇ, ਸੋਲਾਪੁਰ ਤੇ ਸਾਂਗਲੀ ਦੇ ਰਹਿਣ ਵਾਲੇ ਹਨ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ 27 ਮਈ ਤੱਕ ਪੁਲੀਸ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ। ਇਹ ਘਟਨਾ 18 ਮਈ ਨੂੰ ਵਾਪਰੀ, ਜਦੋਂ ਵਿਦਿਆਰਥਣ ਤੇ ਮੁਲਜ਼ਮਾਂ ਨੇ ਰਾਤ ਤਕਰੀਬਨ 10 ਵਜੇ ਥੀਏਟਰ ’ਚ ਫਿਲਮ ਦੇਖਣ ਜਾਣ ਦੀ ਯੋਜਨਾ ਬਣਾਈ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਪਹਿਲਾਂ ਵਿਦਿਆਰਥਣ ਨੂੰ ਫਲੈਟ ’ਚ ਲੈ ਗਏ, ਜਿੱਥੇ ਉਸ ਨੂੰ ਨਸ਼ੀਲਾ ਪਦਾਰਥ ਦੇ ਕੇ ਉਸ ਨਾਲ ਜਬਰ ਜਨਾਹ ਕੀਤਾ ਗਿਆ। -ਪੀਟੀਆਈ

Advertisement
Advertisement